Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਕਵਿਤਾ - ਲਹੂ ਰੰਗੀ ਅਜ਼ਾਦੀ

August 14, 2022 12:33 AM
ਦਾਦੇ ਹੱਲਿਆਂ ਦੇ ਕਿੱਸੇ ਰਹੇ ਸੁਣਾਉਂਦੇ ਗੱਚ ਭਰਕੇ,
ਸੀ ਜਿੱਤੀ ਹੋਈ ਬਾਜੀ ਜਿਹੜੇ ਰੋਏ ਬੜਾ ਹਰ ਕੇ,
ਧਰਮਾਂ ਦੀ ਨਫਰਤੀ ਬੋਅ ਗਈ ਮੁੜ-ਮੁੜ ਖਈ, 
ਇਹ ਲਹੂ ਰੰਗੀ ਅਜ਼ਾਦੀ ਸਾਨੂੰ ਬੜੀ ਮਹਿੰਗੀ ਪਈ। 
 
ਸਿਰ ਪਈ, ਘਰ-ਬਾਰ ਪਰਿਵਾਰ ਕਈਆਂ ਛੱਡੇ,
ਤਲਵਾਰਾਂ-ਗੰਡਾਸਿਆਂ ਦੇ ਵਾਰਾਂ, ਕਿੰਨੇ ਬੇਕਸੂਰ ਵੱਢੇ,
ਇਹ ਕਤਲੇਆਮ ਵਾਲੀ ਭੀੜ ਨਾ ਨੇਤਾਵਾਂ ਵੱਲ ਗਈ, 
ਇਹ ਲਹੂ ਰੰਗੀ ਅਜ਼ਾਦੀ ਸਾਨੂੰ ਬੜੀ ਮਹਿੰਗੀ ਪਈ। 
 
ਹਜੇ ਭਗਤ ਸਿੰਘ ਦਿਆਂ ਖੁਆਬਾਂ ਤੋਂ ਫਿਰਦੇ ਕੋਹਾਂ ਦੂਰ,
ਸਾਕਾਰ ਕਰਨ ਨੀ ਦਿੰਦਾ ਮਾੜਾ ਕੁਰਸੀ ਦਾ ਸਰੂਰ,
ਹਰ ਇੱਕੋ ਜਿਹੀ ਜਾਪੇ ਸਰਕਾਰ ਜਿਹੜੀ ਬਣੀ ਢਈ,
ਇਹ ਲਹੂ ਰੰਗੀ ਆਜ਼ਾਦੀ ਸਾਨੂੰ ਬੜੀ ਮਹਿੰਗੀ ਪਈ।
 
ਕਦੋਂ ਚਹਿਕੂ ਮੁੜ ਪੰਜਾਬ ਅੱਖਾਂ ਕਰਨ ਉਡੀਕਾਂ ,
ਕਿਸੇ ਗਵਾਚੇ ਵਾਂਗੂ ਲਗਦੀਆਂ ਲੰਮੀਆਂ ਤਰੀਕਾਂ,
ਤਾਂਘ ਸਦਾ ਭਾਰਤ ਨੂੰ ਹੱਸਦਾ- ਵੱਸਦਾ ਵੇਖਣ ਦੀ ਰਹੀ,  
ਇਹ ਲਹੂ ਰੰਗੀ ਅਜ਼ਾਦੀ ਸਾਨੂੰ ਬੜੀ ਮਹਿੰਗੀ ਪਈ।
ਹਰਪ੍ਰੀਤ ਕੌਰ ਘੁੰਨਸ

Have something to say? Post your comment