ਤਿਰੰਗਾ
ਸਾਡਾ ਅੰਬਰਾਂ 'ਚ ਸਦਾ ਝੂਲਦਾ ਤਿਰੰਗਾ।
ਦੇਸ਼ ਭਗਤੀ ਦੀ ਭਾਵਨਾ ਜਗਾਵੇ ਤਿਰੰਗਾ।
ਸਾਨੂੰ ਮਾਣ ਸਾਡੇ ਤਿਰੰਗੇ ਝੰਡੇ ਉੱਤੇ।
ਕੀ ਦੱਸਾਂ ਸਾਡੀ ਜ਼ਿੰਦ ਜਾਨ ਹੈ ਤਿਰੰਗਾ।
ਹਰ ਕੋਈ ਰੰਗ ਕੁਝ ਨਾ ਕੁਝ ਆਖੇ।
ਰੰਗ ਕੇਸਰੀ ਕੁਰਬਾਨੀ ਦੇ ਦੱਸੇ ਸਾਕੇ।
ਦੱਸੇ ਮਾਂਵਾਂ ਨੇ ਕਿਵੇਂ ਸੀ ਪੁੱਤ ਵਾਰੇ।
ਤਾਂ ਹੀ ਕੁਰਬਾਨੀ ਦਾ ਪ੍ਰਤੀਕ ਹੈ ਤਿਰੰਗਾ।
ਚਿੱਟਾ ਰੰਗ ਹੈ ਸੱਚਾ ਤੇ ਸੁੱਚਾ।
ਰੂਪ ਜਿਵੇਂ ਹੋਵੇ ਖੁਦਾਈ ਦਾ।
ਸਾਂਤੀ ਦੇ ਅਸੀ ਹਾਂ ਪੁੰਜ ਮੁੱਢ ਤੋਂ।
ਫਬੇ ਤਾਂ ਹੀ ਚਿੱਟੇ ਰੰਗ ਦੇ ਨਾਲ਼ ਤਿਰੰਗਾ।
ਚੱਕਰ ਅਸ਼ੋਕ ਤਰੱਕੀ ਦੀ ਰਾਹ ਦੱਸਦਾ।
ਹਰਾ ਰੰਗ ਦੱਸੇ ਸਾਡੇ ਖੇਤਾਂ ਵਿੱਚ ਰੱਬ ਵੱਸਦਾ।
ਹੱਥੀਂ ਕਿਰਤ ਦਾ ਨਾਲੇ ਵੰਡੇ ਸੁਨੇਹਾ।
ਐਵੇਂ ਤਾਂ ਨਹੀਂ ਦੁਨੀਆਂ ਤੇ ਸ਼ਾਨ ਤਿਰੰਗਾ।
ਸੰਦੀਪ ਕੌਰ ਖੁੱਡੀ ਕਲਾਂ ਬਰਨਾਲਾ
9781660021