ਰੱਖੜੀ ਦਾ ਤਿਉਹਾਰ ਹੈ ਆਇਆ,
ਸਾਰਿਆਂ ਲਈ ਖੁਸ਼ੀਆਂ ਲਿਆਇਆ।
ਭੈਣ ਭਰਾ ਦੇ ਪਿਆਰ ਨੂੰ ਸਿਜਦਾ,
ਔਖੇ ਸਮੇਂ ਵਿੱਚ ਵੀ ਨਿਭਦਾ।
ਮੋਹ ਭਰਿਆ ਇਹ ਰਿਸ਼ਤਾ ਪਿਆਰਾ,
ਸਾਰੇ ਜੱਗ ਨਾਲੋਂ ਵੱਖਰਾ ਨਿਆਰਾ।
ਧਨ, ਦੌਲਤ ਦੀ ਭੁੱਖ ਨਹੀਂ ਇਹਨੂੰ ,
ਭੈਣ ,ਭਰਾ ਦੀ ਸਲਾਮਤੀ ਮੰਗੇ ।
ਭਰਾ ਦੀ ਝੋਲ਼ੀ ਖੁਸ਼ੀਆਂ ਪੈ ਜਾਣ,
ਹਰ ਪਲ਼ ਭੈਣ ਦੁਆ ਹੈ ਮੰਗੇ।
ਭੈਣਾਂ ਭਰਾ ਦਾ ਤਾਜ ਹੁੰਦੀਆਂ,
ਕਾਇਮ ਰੱਖਣ ਸਰਦਾਰੀ,
ਇੱਕ ਬੋਲ ਤੇ ਭੱਜੀਆਂ ਆਵਣ,
ਮਾਰ ਕੇ ਲੰਮੀ ਉਡਾਰੀ।
ਰੱਖੜੀ ਜਦੋਂ ਗੁੱਟ ਤੇ ਬੱਝੇ ,
ਦੁੱਖ,ਦਲਿੱਦਰ ਨੱਸ ਕੇ ਭੱਜੇ।
ਕਾਇਮ ਰਹੇ ਇਹ ਪਿਆਰ ਦਾ ਰਿਸ਼ਤਾ,
ਨਜ਼ਰ ਕਦੇ ਨਾ ਲੱਗੇ।
ਮੋਹ ਦਾ ਧਾਗਾ ਸਲਾਮਤੀ ਲਿਆਵੇ
ਚਾਹੇ ਲੱਖ ਹਨੇਰੀਆਂ ਵੱਗੇ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969