ਹਾਲਾਤ ਹਨ ਕੁਝ,ਇਸ ਤਰ੍ਹਾਂ ਦੇ,
ਦੱਸ ਸਕਦਾ ਨਹੀਂ।
ਅਜੀਬ ਸਥਿਤੀ ਵਿੱਚ ਫਸਿਆ,
ਹੱਸ ਸਕਦਾ ਨਹੀ।
ਚੰਗੇ ਮਾੜੇ ਦਿਨ ਤਾਂ,
ਆਉਂਦੇ ਰਹਿੰਦੇ ਨੇ।
ਕਰਨ ਬਹਾਦਰ ਮੁਕਾਬਲਾ,
ਸਿਆਣੇ ਕਹਿੰਦੇ ਨੇ।
ਦੋ ਹੱਥ ਕਰਨੇ ਦਾ ਜੇਰਾ ਹੈ,
ਨੱਸ ਸਕਦਾ ਨਹੀਂ।
ਹਾਲਾਤ ਹਨ ਕੁੱਝ..........
ਲਿਖ ਲਿਖ,ਕੋਲ ਰੱਖਾਂਗਾ,
ਇਹੀ ਯਾਦਾਂ ਦਾ,ਖਜ਼ਾਨਾ ਏ।
ਜੇ ਗਾਇਆ,ਗੀਤ ਕਿਸੇ,
ਤਾਂ ਨੈਣ ਜੋਤੀ ਲਈ,ਨਜ਼ਰਾਨਾ ਏ।
ਰੱਖੂੰ ਯਾਦਾਂ,ਜਾਨ ਵਾਂਗ,ਸੰਭਾਲ ਕੇ,
ਖੱਸ ਸਕਦਾ ਨਹੀਂ।
ਹਾਲਾਤ ਹਨ ਕੁਝ........
ਆਦਤ ਸਾਡੀ,ਵਫ਼ਾ ਦੀ,
ਵਫ਼ਾ ਹੀ ਕਰਨੀ ਏ।
ਕਰ ਯਾਦ,ਗੀਤ ਲਿਖਣੇ,
ਨਾ ਦਫ਼ਾ ਕਰਨੀ ਏ।
ਖਾ ਧੋਖਾ,ਨੈਣ ਜੋਤੀ ਤੋਂ,
ਹੋਰ ਕਿਤੇ ਫਸ ਸਕਦਾ ਨਹੀਂ।
ਹਾਲਾਤ ਹਨ ਕੁਝ.........
ਨਾ ਕਰ ਸਕਿਆ,ਇਜ਼ਹਾਰ ਕਦੇ,
ਮੇਰੀ ਮਜ਼ਬੂਰੀ ਸੀ।
ਹੱਸ ਤੱਕਣਾ,ਪਾਸਾ ਵੱਟਣਾ,
ਉਸਦੀ ਮਗ਼ਰੂਰੀ ਸੀ।
ਇਜ਼ਹਾਰ ਕਰੂੰ "ਸੰਗ਼ਰੂਰਵੀ",ਗੀਤਾਂ ਚ,
ਚੁੱਪ ਵੱਟ ਘੱਸ ਸਕਦਾ ਨਹੀਂ।
ਹਾਲਾਤ ਹਨ ਕੁਝ..........
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463