ਕਵਿਤਾ
ਸੋਚਿਆ ਸੀ
ਸੋਚਿਆ ਸੀ ਕਈ ਵਾਰੀ,
ਜਿਵੇਂ ਸੋਚਾਂ ਹੁਣ।
ਕੋਲ ਤੇਰੇ ਬਹਿ ਕੇ,
ਲਵਾਂ ਖ਼ਿਆਲ ਬੁਣ।
ਸੋਚਿਆ ਸੀ ਕਈ ਵਾਰੀ,
ਨੰਬਰ ਤੇਰਾ ਲੈਣ ਲਈ।
ਕਰਨ ਲਈ ਖੁੱਲੀਆਂ ਗੱਲਾਂ,
ਨਾਲੇ ਕੋਲ ਤੇਰੇ ਬੈਣ ਲਈ।
ਸੋਚਿਆ ਸੀ ਕਈ ਵਾਰੀ,
ਤੈਨੂੰ ਕੋਲ ਆਪਣੇ ਬੁਲਾ ਲਵਾਂ।
ਲੱਗਦਾ ਸੀ ਡਰ ਮੈਨੂੰ,
ਨਾ ਕਿਤੇ ਆਫ਼ਤ ਗੱਲ ਪਾ ਲਵਾਂ।
ਸੋਚਿਆ ਸੀ,ਹੋਵਾਂਗਾ ਖੁਸ਼ ਖੁਸ਼ਨਸੀਬ,
ਹੋਣੀਆਂ ਜਦੋਂ ਖੁਹਾਇਸਾਂ ਪੂਰੀਆਂ।
ਮਨ ਮਾਰ ਕੇ ਰਹਿ ਜਾਂਦਾ,
ਜਦ ਰਹਿ ਜਾਣ ਨੇ ਅਧੂਰੀਆਂ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।9463162463
ਕਵਿਤਾ
ਖ਼ੁਸ਼ ਹੁੰਦਾ ਹਾਂ
ਲਿਖ ਦਿੰਦਾ ਸੋ,
ਦਿਲ ਆਏ ਜੋ,
ਸੋਚ ਵਿਚਾਰ ਕੇ।
ਕੀ ਪਤਾ,ਕਿਸੇ ਨੂੰ,
ਜਿਉਂਦਾ ਕਿਵੇਂ,
ਮਨ ਮਾਰ ਕੇ।
ਜਾਣਦਾ ਹਾਂ,ਨਾ ਹੱਲ,
ਸਮੱਸਿਆ ਦਾ,
ਖੁਦਕੁਸ਼ੀ ਹੁੰਦੀ,
ਖੁਸ਼ ਹੁੰਦਾ ਹਾਂ ਸੰਗਰੂਰਵੀ,
ਕਾਵਿ ਬੋਲ,
ਲਿਖ ਉਚਾਰ ਕੇ।
ਸਰਬਜੀਤ ਸੰਗਰੂਰਵੀ
ਕਵਿਤਾ
ਤੇਰੇ ਨੈਣਾਂ ਪਿੱਛੇ
ਮੈਂ ਨਹੀਂ ਜਾਣਦਾ ਕਿ,
ਕਿੱਥੇ ਸੀ ਗ਼ਲਤ,ਕਿੱਥੇ ਸਹੀ ਸੀ।
ਤੈਨੂੰ ਤਾਂ ਯਾਦ ਹੋਣੈ ਕਿ,
ਜੋ ਗੱਲ ਤੈਨੂੰ ਮੈਂ,ਦਿਲੋਂ ਕਹੀ ਸੀ।
ਸੀ ਸ਼ੈਤਾਨੀ ਤੇਰੀ,
ਮੇਰੀ ਨਾਦਾਨੀ ਸੀ।
ਤੇਰੇ ਨੈਣਾਂ ਪਿੱਛੇ,
ਰੋਲੀ ਜਵਾਨੀ ਸੀ।
ਸੌਖਾ ਸੀ,ਤੇਰੇ ਲਈ,
ਕਹਿਣਾ ਅਵਾਰਾ ਮੈਨੂੰ,
ਤੂੰ ਕੀ ਜਾਣੇ,ਦੀਵਾਨਗੀ ਨੇ,
ਪਾਗ਼ਲ,ਅਵਾਰਾ ਬਣਾਇਆ ਏ।
ਜਿਉਂਦਾ ਸੀ,ਜਿਉਂਦਾ ਹਾਂ,
ਤੇ ਜਿਉਂਦਾ ਰਹਿਣਾ ਚਾਹਾਂ,
ਤੇਰੀਆਂ ਯਾਦਾਂ ਸਹਾਰੇ,
ਤੇਰੀ ਬੇਰੁੱਖੀ ਮਾਰ ਮੁਕਾਇਆ ਏ।
ਮਿਲ ਜਾਂਦੀ ਜੇ ਮੁਸਕਾਨ ਤੇਰੀ,
ਸਭ ਕੁਝ ਤੈਨੂੰ ਸੌਂਪ ਦਿੰਦਾ,
ਪਰ ਕੀ ਕਰਾਂ, ਤੇਰੀ ਬੇਰੁੱਖੀ ਨੇ,
ਮਾਰਿਆ ਕਰ ਬੇਸਹਾਰਾ।
ਸੰਗ ਦਿਲ ਤੂੰ ਸੀ, ਜਾਂ ਮੈਂ,
ਜਾਂ ਮਾਰਗੀ ਸੰਗ ਦੋਹਾਂ ਨੂੰ,
ਨਾ ਤੂੰ ਮੇਰੀ ਪਿਆਰੀ ਬਣ ਸਕੀ,
ਨਾ ਬਣ ਸਕਿਆ ਤੇਰਾ ਪਿਆਰਾ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463