ਕਰਾਂ ਅਰਦਾਸ ਹੱਥ ਜੋੜ ਕੇ,
ਸੱਚੇ ਰੱਬ ਦੇ ਅੱਗੇ।
ਲੰਮੀਆਂ ਉਮਰਾਂ ਹੋਵਣ,
ਮਾਂ ਨੂੰ ਤੱਤੀ ਵਾਅ ਨਾ ਲੱਗੇ।
ਰਹਿਣ ਬਹਾਰਾਂ ਮਾਂ ਦੇ ਵਿਹੜੇ,
ਪਤਝੜ ਕਦੇ ਨਾ ਆਵੇ।
ਸਾਰੇ ਜਹਾਂ ਦੀਆਂ ਖੁਸ਼ੀਆਂ ਮਿਲਜਣ
ਲਾਡ ਜਦੋਂ ਲਡਾਵੇ।
ਆਪਣੀ ਭੁੱਖ ਤੋਂ ਪਹਿਲਾਂ ਰੋਟੀ,
ਬੱਚੇ ਦੇ ਮੂੰਹ ਨੂੰ ਲਾਵੇ,
ਵਾਰ ਕੇ ਮਿਰਚਾਂ ਨਜ਼ਰਾਂ ਉਤਾਰੇ
ਬੱਚਾ ਜਦੋਂ ਕੁਰਲਾਵੇ।
ਮਾਵਾਂ ਹੋਵਣ ਠੰਢੀਆਂ ਛਾਵਾਂ,
ਮਿਲਣ ਨਾ ਫ਼ਿਰ ਦੁਬਾਰਾ,
ਰੱਬ ਤੋਂ ਪਹਿਲਾਂ ਮਾਂ ਦੀ ਪੂਜਾ
ਕਰੇ ਜਹਾਨ ਸਾਰਾ,
ਰੱਬ ਦੇ ਰੂਪ ਨੂੰ ਸਾਂਭੀ ਰੱਖੋ,
ਕਦੇ ਨਾ ਹੱਥੋ ਗਵਾਇਓ,
ਗੁਆਚਿਆ ਮੁੜ ਸੌਖਾ ਨਾ ਲੱਭੇ,
ਬਾਅਦ ਚ ਨਾ ਪਛਤਾਇਉ,
ਫਿਰ ਨਾ ਤੁਸੀਂ ਪਛਤਾਇਉ।