ਕੋਈ ਨਾ ਬੁਲਾਵੇ, ਲੰਘ ਜਾਵੇ,
ਹਰ ਕੋਈ, ਚੁੱਪ ਕਰਕੇ।
ਨਾ ਸੁੱਖਾਂ ਵਾਲੀ,ਕੋਈ ਛਾਂ ਕਰਦਾ,
ਲੰਘੇ ਦੁੱਖ਼ਾਂ ਵਾਲ, ਧੁੱਪ ਕਰਕੇ।
ਲੰਘ ਜਾਂਦਾ ਹਰ ਕੋਈ,
ਪਾਸਾ ਵੱਟ ਕੇ।
ਦਿੰਦਾ ਨਾ ਸਾਥ ਕੋਈ,
ਸਾਡਾ ਡੱਟ ਕੇ।
ਪਤਾ ਨਹੀਂ ਮਿਲਦਾ,ਕੀ ਕਿਸੇ ਨੂੰ,
ਦਿਲ ਨਗਰੀ ਚ,ਹਨੇਰਾ ਘੁੱਪ ਕਰਕੇ।
ਕੋਈ ਨਾ ਬੁਲਾਵੇ,ਲੰਘ ਜਾਵੇ,
ਹਰ ਕੋਈ, ਚੁੱਪ ਕਰਕੇ।
ਨਾ ਸੁੱਖਾਂ ਵਾਲੀ, ਛਾਂ ਕੋਈ ਕਰਦਾ,
ਲੰਘੇ ਦੁੱਖਾਂ ਵਾਲੀ,ਧੁੱਪ ਕਰਕੇ।
ਨਾ ਸਾਡੇ ਨਾਲ ਕੋਈ,
ਅੱਖ ਮਿਲਾਉਂਦਾ ਏ।
ਨਾ ਕੋਈ ਨਾਲ ਸਾਡੇ,
ਦੁੱਖ ਸੁੱਖ ਵੰਡਾਉਂਦਾ ਏ।
ਪਤਾ ਨਹੀਂ ਮਿਲਦਾ,ਕੀ ਕਿਸੇ ਨੂੰ,
ਨਾਲ ਕਿਸੇ ਗੰਢ ਤੁੱਪ ਕਰਕੇ।
ਕੋਈ ਨਾ ਬੁਲਾਵੇ,ਲੰਘ ਜਾਵੇ,
ਹਰ ਕੋਈ, ਚੁੱਪ ਕਰਕੇ।
ਨਾ ਸੁੱਖਾਂ ਵਾਲੀ ਕੋਈ, ਛਾਂ ਕਰਦਾ,
ਲੰਘੇ ਦੁੱਖਾਂ ਵਾਲੀ,ਧੁੱਪ ਕਰਕੇ।
ਕਦੇ ਕਦੇ ਦਿਲ ਖੋਲ੍ਹ,
ਖੁੱਲ੍ਹ ਕਹਿ ਨਾ ਸਕਿਆ।
ਮਰ ਗਿਆ ਬਿਨ ਓਹਦੇ,
ਦੂਰੀ ਸਹਿ ਨਾ ਸਕਿਆ।
ਰੋਲ ਲਈ ਜਿੰਦ ਆਪਣੀ,
ਦੁੱਖਾਂ ਨਾਲ ਦਿਲ ਕੁੱਪ ਭਰਕੇ,
ਕੋਈ ਨਾ ਬੁਲਾਵੇ,ਲੰਘ ਜਾਵੇ,
ਹਰ ਕੋਈ, ਚੁੱਪ ਕਰਕੇ।
ਨਾ ਸੁੱਖਾਂ ਵਾਲੀ ਕੋਈ, ਛਾਂ ਕਰਦਾ,
ਲੰਘੇ ਦੁੱਖਾਂ ਵਾਲੀ,ਧੁੱਪ ਕਰਕੇ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463