ਪਾਣੀ ਵਗਿਆ ਸਕੇ ਨਾ ਰੋਕ,
ਰੁੜ੍ਹੀਆਂ ਫ਼ਸਲਾਂ ਲੁੱਟੇ ਗਏ ਲੋਕ,
ਇਹ ਬਣਿਆ ਰੁਦਰ ਚੱਲੇ ਨਾ ਚਾਰੇ,
ਸਾਡੇ ਢਾਹ ਕੇ ਤੁਰ ਗਿਆ ਢਾਰੇ ।
ਚਿਰਾਂ ਤੋਂ ਸੰਜੋਏ ਛਿਣਾਂ ਵਿੱਚ ਢਾਹ ਗਿਆ,
ਸਾਡੇ ਸੱਜਰੇ ਖੁਆਬ ਲੀਹਾਂ ਉੱਤੋਂ ਲਾਹ ਗਿਆ।
ਭਾਵੇਂ ਲੱਖਾਂ ਮਣ ਆਬ ਹਿੱਕ ਉੱਤੋਂ ਵਗਦੇ,
ਪੰਜਾਬ ਦੇ ਹਾਂ ਜਾਏ,ਨਹੀਓਂ ਦਿਲ ਛੱਡਦੇ।
ਕਹੇ ਮੀਤ ਹੜ੍ਹ ਲੰਗਰਾਂ ਦੇ ਲਾਉਣਗੇ,
ਪੰਜਾਬ ਦਿਆਂ ਜਾਇਆਂ ਨੂੰ ਪੰਜਾਬੀ ਹੀ ਬਚਾਉਣਗੇ।
ਇੱਕਜੁਟ ਹੋ ਕੇ ਸਾਰੇ ਯੋਗਦਾਨ ਪਾਵਾਂਗੇ,
ਹੜ੍ਹਾਂ ਵਿੱਚ ਹੜ੍ਹਿਆਂ ਨੂੰ ਬਾਹੋਂ ਫੜ ਠਾਵਾਂਗੇ।
ਜਗਮੀਤ ਕੌਰ( ਪੰਜਾਬੀ ਮਿਸਟੈ੍ਸ)
ਸ. ਸ. ਸ. ਸਕੂਲ ਕਾਲੇਕੇ (ਬਰਨਾਲਾ)