ਰਹਿੰਦਾ ਏ ਧਿਆਨ ਮੇਰਾ ,
ਤੇਰੇ ਵੱਲ ਨੀ,
ਭੁੱਲਿਆ ਨਾ ਅਜੇ ਤੱਕ ,
ਉਹਨਾਂ ਰਾਹਾਵਾਂ ਨੂੰ।
ਕਰਦਾ ਹਾਂ ਮਹਿਸੂਸ ਸਦਾ,
ਤੈਨੂੰ ਕੋਲ ਆਪਣੇ,
ਗਾਵਾਂ ਗੀਤ ਫਿਰ,
ਤੱਕ ਉਹਨਾਂ ਥਾਂਵਾਂ ਨੂੰ।
ਤੱਕ ਤੈਨੂੰ ਰੂਹ ਨਸ਼ਿਆ ਜਾਂਦੀ,
ਸ਼ੁਕਰ ਗ਼ੁਜਾਰ ਹੁੰਦਾ ,
ਸਾਂਭ ਨਾ ਹੁੰਦਾ ਚਾਵਾਂ ਨੂੰ।
ਨਾ ਮਰ ਜਾਣ ਅਰਮਾਨ ਮੇਰੇ।
ਸੁਣ ਯਾਰ ਮੇਰੇ ਬਿਨ ਤੇਰੇ।
ਬਿਨ ਤੇਰੇ ਜੀਣਾ,
ਔਖਾ ਲੱਗਦੈ।
ਹੋਇਆ ਮੇਰੇ ਨਾਲ,ਧੌਖਾ ਲੱਗਦੈ।
ਤਾਂਹੀ ਗੁੰਮੇ ਰਹਿੰਦੇ, ਸੋਚਾਂ ਵਿੱਚ,
ਸੱਚ ਜਾਣੀ ਤੇਰੀਆਂ,ਲੋਚਾਂ ਵਿੱਚ।
ਬਿਨ ਤੇਰੇ ਹੋਰ ਕੋਈ,ਖ਼ਿਆਲ ਨਾ ਹੁੰਦਾ।
ਹੁੰਦਾ ਸਦਾ ਕੱਲਾ ,ਕੋਈ ਨਾਲ ਨਾ ਹੁੰਦਾ।
ਮਾਰ ਨਾ ਦੇਵੇ,ਬੇਕਦਰੀ ਤੇ ਬੇਵਫ਼ਾਈ,
ਲਿਖ ਦਿਲ ਦਾ ਦਰਦ ਘਟਾਉਂਦਾ ਹਾਂ।
ਸ਼ਾਇਦ ਪੜ੍ਹ,ਸਮਝ ਲਏ, ਜਜ਼ਬਾਤਾਂ ਨੂੰ,
ਇਸੇ ਲਈ ਰਚਨਾਵਾਂ ਛਪਵਾਉਂਦਾ ਹਾਂ।
ਅੰਦਰੋਂ ਅੰਦਰੀਂ ਨਾ,ਗਮ ਮਾਰ ਦੇਵੇ,
ਇਸੇ ਲਈ ਲੁੱਕ ਹੰਝੂ ਵਹਾਉਂਦਾ ਹਾਂ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463