Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਛੱਲਾਂ

August 11, 2022 12:31 PM

 ਛੱਲਾ ਮੁੜਕੇ ਨਹੀਂ ਆਇਆ

ਜਦੋਂ ਦਾ ਪੈਰ ਪ੍ਰਦੇਸ਼ ਚ, ਪਾਇਆਂ
ਸੱਤ ਸਮੁੰਦਰ ਪਾਰ ਦੂਰੀਆਂ ਨੇ
ਕੀ ਕਰੀਏ ਪਈਆ ਮਜਬੂਰੀਆਂ ਨੇ।
 
ਕੁੱਝ ਹਲਾਤ ਮਾੜੇ ਕਰੇ ਸਰਕਾਰਾਂ ਨੇ
ਦੇਸ਼ ਮੇਰੇ ਦੇ ਵੱਡੇ ਪਹਿਰੇਦਾਰਾ ਨੇ
ਇੱਕ ਦੂਜੇ ਨੂੰ ਵੱਟਦੇ ਘੂਰੀਆਂ ਨੇ
ਕੀ ਕਰੀਏ ਪਈਆ ਮਜਬੂਰੀਆਂ ਨੇ।
 
ਕੁੱਝ ਆਪੇ ਆਪਾਂ ਖਰਚ ਵਧਾਏ ਨੇ
ਮੋਬਾਈਲ ਜਦੋਂ ਦੇ ਹੋਂਦ ਵਿੱਚ ਆਏ ਨੇ
ਪੈਂਦੀਆਂ ਦੇਸ਼ ਰਹਿ ਕੇ ਨਾ ਪੂਰੀਆਂ ਨੇ
ਕੀ ਕਰੀਏ ਪਈਆ ਮਜਬੂਰੀਆਂ ਨੇ।
 
ਚਿਹਰਿਆਂ ਤੋਂ ਉੱਡਗੀ ਲਾਲੀ ਏ
ਏਥੇ ਔਖੀ ਕਮਾਈ ਬਾਹਲੀ ਏ
ਸੁਖਚੈਨ,ਘਰੇ ਜਾਣ ਨੂੰ ਉੱਠਦੀਆਂ ਲੂਰੀਆ ਨੇ
ਕੀ ਕਰੀਏ ਪਈਆ ਮਜਬੂਰੀਆਂ ਨੇ।
ਸੁਖਚੈਨ ਸਿੰਘ,ਠੱਠੀ ਭਾਈ,

Have something to say? Post your comment