Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਧਨਵਾਨਾਂ ਨੂੰ

August 07, 2022 09:34 PM
*ਧਨਵਾਨਾਂ ਨੂੰ*
 
ਆ ਸੁਭਾਗੀ ਨੀਂਦੜੀਏ, ਮੈਂ ਸੌਂ ਕੇ ਸੁਪਨੇ ਲੈਣੇ ਆਂ।
ਦੇਸ਼ ਦਿਆਂ ਧਨਵਾਨਾਂ ਨੂੰ, ਦੋ ਬੋਲ ਅਕਲ ਦੇ ਕਹਿਣੇ ਆਂ।
 
ਰੱਬ ਦਾ ਹਾੜਾ ਨਾ ਓਏ ਇੰਜ, ਨਚੋੜੋ ਖੂਨ ਗਰੀਬਾਂ ਦਾ,
ਐ ਧਨਵਾਨੋਂ ਰੱਬ ਦੀ ਦਰਗਹਿ, ਲੇਖੇ ਦੇਣੇ ਹੀ ਪੈਣੇ ਆਂ।
 
ਧੀ-ਪੁੱਤਾਂ ਲਈ ਪਾਪ ਕਮਾ ਕੇ, ਮੱਤ ਉਨ੍ਹਾਂ ਦੀ ਮਾਰੋ ਨਾ,
ਤੁਹਾਡੀਆਂ ਕਰਤੂਤਾਂ ਦੇ ਦੁੱਖ, ਔਲਾਦ ਤੁਹਾਡੀ ਸਹਿਣੇ ਆਂ।
 
ਲੁੱਟ ਕੇ ਦੇਸ਼ ਜਾਂ ਮਜ਼ਲੂਮਾਂ ਨੂੰ, ਕੋਝੇ ਕਰਮ ਕਮਾਓ ਨਾ,
ਪਾਪਾਂ ਵਾਲੇ ਮਹਿਲ ਉਸਾਰੇ, ਇੱਕ ਦਿਨ ਤਾਂ ਢਹਿਣੇ ਆਂ।
 
ਕੀ ਕਰਨਾ ਸੀ ਕੀ ਕਰਦੇ ਹੋ, ਰੱਬ ਦਾ ਖੌਫ਼ ਭੁਲਾ ਛੱਡਿਆ,
ਭਲਿਆਈ ਵਿੱਚ ਪਲ ਜੋ ਗੁਜਰੇ, ਓਹੀ ਪੱਲੇ ਰਹਿਣੇ ਆਂ।
 
ਦਸਾਂ ਨੌਹਾਂ ਦੀ ਕਿਰਤ ਕਮਾ ਕੇ, 'ਲੱਖਿਆ' ਖਾਣਾ ਚਾਹੀਦੈ,
ਰੱਬ ਉਸ ਤੇ ਖੁਸ਼ ਹੁੰਦਾ ਜਿਸ ਦੇ, ਨਾਲ ਗਰੀਬਾਂ ਬਹਿਣੇ ਆਂ।
 
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

Have something to say? Post your comment