Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਸਾਵਣ ਮਹੀਨੇ ਦਾ ਬਾਲ ਗੀਤ

July 31, 2022 12:00 AM

*ਸਾਵਣ ਮਹੀਨੇ ਦਾ ਬਾਲ ਗੀਤ*

ਛਾਅ ਗਈਆਂ ਘਟਾਵਾਂ ਘਨਘੋਰ,
     ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ।
ਪੈਂਦੀ ਬਰਸਾਤ ਜ਼ੋਰੋ ਜ਼ੋਰ,
     ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ  ਮੋਰ।

ਭੱਜ ਭੱਜ ਫ਼ਨੀਅਰ ਖੁੱਡਾਂ ਵਿੱਚ ਵੜਦੇ
ਬਗਲੇ ਤੇ ਮੱਛੀਆਂ ਕਲੋਲਾਂ ਪਏ ਕਰਦੇ
   ਡੱਡੂਆਂ ਮਚਾਇਆ ਬੜਾ ਸ਼ੋਰ,
     ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ।

ਖਿਲੇ ਫੁੱਲ ਕਲੀਆਂ ਤੇ ਝੂੰਮਦੇ ਨੇ ਰੁੱਖ ਬਈ
ਮੌਸਮ ਨੇ ਤੋੜ ਦਿੱਤੇ ਸਾਰਿਆਂ ਦੇ ਦੁੱਖ ਬਈ
   ਸੰਨ ਲਾਉਣੋਂ ਰਹਿ ਗਏ ਨੇ ਚੋਰ,
     ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ

ਰੁਕੀ ਬਰਸਾਤ ਪਾਉਣ ਕਿੱਕਲੀਆਂ ਕੁੜੀਆਂ
ਝੱਲ਼ੀਆਂ ਨਾ ਜਾਣ ਜਾਂ ਬਰੋਟੇ ਵੱਲ ਤੁਰੀਆਂ
   ਸੋਹਣੀ ਐ ਮਜਾਜ਼ਣਾਂ ਦੀ ਤੋਰ,
     ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ

ਚਹਿਕੀਆਂ ਨੇ ਚਿੜੀਆਂ ਬਨੇਰੇ ਬੋਲੇ ਕਾਂ ਬਈ
"ਲੱਖੇ" ਸਲੇਮਪੁਰੀਏ ਨੂੰ ਯਾਦ ਆਈ ਮਾਂ ਬਈ
   ਜੀਹਦੇ ਕਰਕੇ ਹੈ ਅੱਜ ਟੌਹਰ
     ਕੂੰ ਕੂੰ ਕੂੰ ਕੂੰ ਬਾਗਾਂ ਵਿੱਚ ਬੋਲਦੇ ਨੇ ਮੋਰ

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

Have something to say? Post your comment