Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਨੌਜਵਾਨੀ ਦਾ ਘਾਣ

July 26, 2022 11:18 PM

ਹੁਣ ਮਰਿਆਂ ਤੇ ਦੇਣ ਸ਼ਰਧਾਂਜ਼ਲੀਆਂ,

ਜਿਓਂਦਿਆਂ ਤੇ ਪਰਚੇ ਪਾਉਂਦੇ ਸੀ।
ਦੱਸੋ ਕੀਹਨੇ ਬਗਾਵਤਾਂ ਕਰ ਦਿੱਤੀਆਂ?
ਜੇ ਉਹ ਅਸਲੇ ਉੱਤੇ ਗਾਉਂਦੇ ਸੀ।
ਤੁਸੀਂ ਚੁਣ ਚੁਣ ਗੱਭਰੂ ਮਾਰੇ ਨੇ,
ਜੋ ਲੋਕਾਂ ਦੇ ਦਿਲੀਂ ਜਿਓੰਦੇ ਸੀ।
ਓਦੋਂ ਆਪ ਸੁਰੱਖਿਆਵਾਂ ਵਧਾ ਲਈਆਂ,
ਜਦੋ ਲੋਕੀ ਛਿੱਤਰ ਭਿਉਂਦੇ ਸੀ।
ਇਤਿਹਾਸ ਦੇਖੋ ਉਹੀ ਪੁੱਟੇ ਗਏ,
ਜੋ ਨਾ ਹਕੂਮਤਾਂ ਅੱਗੇ ਨਿਓਂਦੇ ਸੀ।
ਥੋਡੀ ਵਜ੍ਹਾ ਨਾਲ ਕੱਫਣ ਬਣ ਗਏ ਨੇ,
ਮਾਪੇ ਪੁੱਤਾਂ ਦੇ ਵਿਆਹ ਲਈ ਲੀੜੇ ਸਿਓਂਦੇ ਸੀ।
ਇਹ ਪਹਿਲਾਂ ਤੋਂ ਹੁੰਦਾ ਆਉਂਦਾ ਹੈ,
ਹੋਣਾ ਓਹੀ ਜੋ ਤੁਸੀਂ ਚਾਹੁੰਦੇ ਸੀ।
ਸੁਰੱਖਿਆ ਲੈ ਕਾਤਲ ਦੇਖੋ ਪੀੜਤ ਘਰ ਜਾਂਦਾ,
ਕਿਓਂ ਬਾਪੂਆਂ ਨੂੰ ਹੋਰ ਰਵਾਉਂਦੇ ਸੀ।
ਜਿਹੜੇ ਰਾਹੀਂ ਤੁਸੀ ਸੀ ਸਮਝ ਬੈਠੇ,
ਇਹ ਓਨਾ ਕਿਸਮਾਂ ਵਿੱਚ ਨਾ ਆਉਂਦੇ ਸੀ।
ਮਨਜਿੰਦਰ ਕਾਲਾ
 
 
 
 
Attachments area
 
 
 

Have something to say? Post your comment