Tuesday, April 23, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਉਡੀਕ - ਅਰਸ਼ਪ੍ਰੀਤ ਸਿੱਧੂ

July 19, 2022 11:40 PM

ਉਡੀਕ
ਕਾਹਦਾ ਇਹ ਬਾਬੁਲਾ ਸਾਵਣ ਆਇਆ
ਮੁੜ ਕਈ ਤੂੰ ਮੈਨੂੰ ਲੈਣ ਨਹੀਂ ਆਇਆ
ਸਾਵਣ ਮਹੀਨੇ ਸਭ ਹਾਣਦੀਆਂ ਨੇ
ਸਹੁਰੇ ਛੱਡ ਪੇਕੇ ਸੀ ਡੇਰਾ ਲਾਇਆ
ਦਿਨ ਵੀ ਬੀਤੇ ਸਾਲ ਵੀ ਬੀਤੇ
ਕਦੀ ਨਾ ਤੂੰ ਮੇਰੇ ਘਰ ਫੇਰਾ ਪਾਇਆ
ਹਰ ਰੋਜ਼ ਉਡੀਕਾਂ ਮਹੀਨੇ ਸਾਉਣ ਦੇ
ਖੋਰੇ ਬਾਬੁਲ ਘਰੋ ਕੋਈ ਸੁਨੇਹਾ ਆਇਆ
ਤੂੰ ਤੁਰ ਗਿਆ ਬਾਬੁਲ ਛੱਡ ਕੇ ਦੁਨੀਆ
ਮੁੜ ਨਾ ਕੋਈ ਪੇਕਿਓ ਲੈਣ ਵੇ ਆਇਆ
ਵੀਰਾ ਕੰਮੀ ਕਾਜੀ ਉਲਝ ਗਿਆ
ਜਾ ਫਿਰ ਭਾਬੋ ਨੇ ਹੋਵੇਗਾ ਡਰਾਇਆ
ਵਾਰ-ਵਾਰ ਮੈਂ ਚੁੰਮਾ ਉਸ ਚਿੱਠੀ ਨੂੰ ਆਖਰਲੀ ਵਾਰ
ਜਿਸ ਵਿੱਚ ਤੇਰੇ ਆਉਣ ਦਾ
ਸੁਨੇਹਾ ਸੀ ਆਇਆ

ਅਰਸ਼ਪ੍ਰੀਤ ਸਿੱਧੂ

Have something to say? Post your comment