Friday, July 04, 2025
24 Punjabi News World
Mobile No: + 31 6 39 55 2600
Email id: hssandhu8@gmail.com

Poem

ਕਵਿਤਾ- ਇੰਸਟਾਗ੍ਰਾਮ ਰੀਲਾਂ

June 19, 2022 03:45 AM

ਰੀਲਾਂ ਉੱਤੇ ਜਿਸਮ ਨੁਮਾਇਸ਼,
ਲੀੜੇ ਲਾਹੁਣਾ ਗੱਲ ਆਮ ਹੈ।
ਅਜੇ ਤਾਂ ਪੰਜਾਬ ਤੇ ਤਿੱਖੜ ਦੁਪਹਿਰਾ,
ਕੀ ਬਣੂ? ਅਜੇ ਪੈਣੀ ਸ਼ਾਮ ਹੈ।
ਬਨਾਵਟੀ ਸੌਂਹਰਤ ਪਿੱਛੇ ਲੋਕੀ,
ਹਰੇਕ ਚੀਜ ਦਾ ਢੁਕਵਾਂ ਦਾਮ ਹੈ।
ਇਹ ਕਹਿੰਦੀਆਂ ਸਾਡੀ ਮਿਹਨਤ ਬਹੁਤੀ,
ਜਿਸਮ ਨੁਮਾਇਸ਼ ਕੌਨ ਸਾ ਕਾਮ ਹੈ।
ਜਾਂਦੇ ਫਾਲੋਵਰ ਵਧਦੇ ਲੀੜੇ ਘਟਦੇ,
ਇੰਝ ਪੰਜਾਬਣਾ ਨੇ ਖੱਟਣਾ ਨਾਮ ਹੈ।
ਭਾਈ ਭੈਣਾਂ ਨਾਲ ਗੀਤਾਂ ਤੇ ਨੱਚਦੇ,
ਪਰਦੇ ਪੁਰਦੇ ਕਿਹੜੇ ਸਭ ਸ਼ਰੇਆਮ ਹੈ।
ਕੁੱਤਿਆਂ ਵਾਂਗੂ ਫੋਕੀ ਦੌੜ ਚ ਜੋ ਲੋਕੀ,
ਜੁੱਤੀ ਮੇਰੀ ਦੀ ਏਨਾਂ ਨੂੰ ਸਲਾਮ ਹੈ।
ਪ੍ਰਭਾਵ ਲੋਕਾਂ ਤੇ ਕੀ ਪੈਂਦਾ ਸੋਚਦੇ ਨਹੀਂ,
ਗੁਰਿੰਦਰਜੀਤ ਖਲਕਤ ਖੁਆਇਸ਼ਾਂ ਦੀ ਗੁਲਾਮ ਹੈ।

ਗੁਰਿੰਦਰਜੀਤ ਸਿੰਘ ਮਾਂਨ

Have something to say? Post your comment