Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਜੂਨ ਮਹੀਨਾ ਸੰਨ ਚੁਰਾਸੀ ਬੜੇ ਕਤਲ ਸੀ ਹੋਏ

June 10, 2022 11:51 AM

ਜੂਨ ਮਹੀਨਾ ਸੰਨ ਚੁਰਾਸੀ ਬੜੇ ਕਤਲ ਸੀ ਹੋਏ

ਸਰਕਾਰੀ ਤੋਪਾਂ ਟੈਂਕਾਂ ਦੇ ਮੂੰਹ ਹਰਮਿੰਦਰ ਵੱਲ ਹੋਏ
ਐਸੀ ਚਾਲ ਭੈੜੀ ਖੇਡੀ ਨੇਤਾ ਅੰਦਰੋਂ ਅੰਦਰੀ ਹੱਸਦੇ
ਇਹ ਜੋਂ ਜ਼ਖ਼ਮ ਚੁਰਾਸੀ ਵਾਲੇ ਸਦਾ ਹੀ ਰਹਿਣੇ ਰਸਦੇ।
ਬੱਚਾ , ਬੁੱਢਾ, ਕੁੜੀਆਂ, ਮੁੰਡੇ ਮਾਰਨ ਲਈ ਭੇਜੇ ਗੁੰਡੇ
ਅਫਸਰ ਰਹੇ ਸਾਜ਼ਿਸ਼ ਘੜਦੇ ਲਾਕੇ ਅੰਦਰੋਂ ਕੁੰਡੇ
ਸਿਆਸੀ ਨੇਤਾ ਬਾਹਾਂ ਖੜੀਆਂ ਕਰਕੇ ਨੱਸਦੇ 
ਇਹ ਜੋਂ ਜ਼ਖ਼ਮ ਚੁਰਾਸੀ ਸਦਾ ਹੀ ਰਹਿਣੇ ਰਸਦੇ।
ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਲਾਹ ਸ਼ਰਮ ਦੀ ਲੋਈ
ਹਰਮਿੰਦਰ ਦੀ ਪਵਿੱਤਰ ਧਰਤੀ ਲਹੂ ਲੁਹਾਣ ਸੀ ਹੋਈ
ਸੱਚਖੰਡ ਦੇ ਵੱਲ ਨੂੰ ਵੈਰੀ ਜਾਂਦੇ ਬੂਟਾਂ ਦੇ ਤਸਮੇ ਕੱਸਦੇ
ਇਹ ਜੋਂ ਜ਼ਖ਼ਮ ਚੁਰਾਸੀ ਵਾਲੇ ਸਦਾ ਹੀ ਰਹਿਣੇ ਰਸਦੇ।
ਪਹਿਲਾਂ ਵਾਰ ਗੰਨਾ ਨਾਲ ਕੀਤੇ ਫੇਰ ਦਾਗੇ ਸੀ ਗੋਲੇ
ਅੰਦਰੋਂ ਵਾਜ਼ ਜੈਕਾਰਿਆਂ ਦੀ ਗੂੰਜੇ ਸੂਰਮੇ ਨਾ ਡੋਲੇ
ਸੁਖਚੈਨ,ਵੱਡੇ ਵੱਡੇ ਅਫਸਰ ਖ਼ੜੇ ਰਹੇ ਸਕੀਮਾਂ ਦੱਸਦੇ
ਇਹ ਜੋਂ ਜ਼ਖ਼ਮ ਚੁਰਾਸੀ ਵਾਲੇ ਸਦਾ ਹੀ ਰਹਿਣੇ ਰਸਦੇ।
ਸੁਖਚੈਨ ਸਿੰਘ,ਠੱਠੀ ਭਾਈ,

Have something to say? Post your comment