Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਮਾਂ ਦਾ ਸੂਰਜ ਡੁੱਬ ਗਿਆ

May 30, 2022 10:50 PM
ਮਾਂ ਦਾ ਸੂਰਜ ਡੁੱਬ ਗਿਆ  
 
 
ਅੱਜ ਲੱਗਦਾ ਏ ਕਿਸੇ ਮਾਂ ਦੀ ਕੁੱਖ ਤੇ ਹਮਲਾ ਹੋਇਆ ਏ 
ਅੰਬਰ ਫਟ ਗਿਆ ਧਰਤੀ ਰੋਵੇ ਕੀਹਦਾ ਪੁੱਤ ਮੋਇਆ ਏ
 ਟੁੱਟ ਕੇ ਅੰਬਰ ਤੋਂ ਡਿੱਗਣ ਲੱਗੇ ਨੇ ਤਾਰੇ 
ਕਿਸ ਮਾਂ ਦਾ ਸੂਰਜ ਡੁੱਬ ਗਿਆ ਅੱਜ ਦਿਨ ਦਿਹਾੜੇ  
 
ਕੀਹਦੀ ਗੋਲੀ ਦਾ ਨਿਸ਼ਾਨਾ ਬਣ ਗਈ ਹਿੱਕ ਉਹਦੀ
 ਰੱਬਾ ਉਮਰ ਵਧਾ ਦਿੰਦਾ ਵੇ ਮਾਂ ਲਈ ਗਿੱਠ ਉਹਦੀ
 ਜਾਂਦੇ ਨਾਲ ਗੱਲਾਂ ਕਰ ਲੈਂਦੀ 2 ਰੋ ਧਾਹਾਂ ਮਾਰੇ
 ਕਿਸ ਮਾਂ ਦਾ ਸੂਰਜ ਡੁੱਬ ਗਿਆ ਅੱਜ ਦਿਨ ਦਿਹਾੜੇ  
 
 
ਬੇਵੱਸ ਮਾਂ ਦੇ ਹਾਉੰਕੇ ਸ਼ਾਇਰ ਦੇ ਕੰਨੀਂ ਗੂੰਜ ਰਹੇ 
ਇਹ ਮਾਂ ਦੇ ਅੱਥਰੂ ਆ ਸ਼ਾਇਰ ਕੋਲੋਂ ਨ੍ਹੀਂ ਪੂੰਝ ਰਹੇ  
ਹੜ੍ਹ ਹੰਝੂਆਂ ਦਾ ਆ ਗਿਆ ਟੁੱਟ ਗਏ ਕਿਨਾਰੇ
 ਕਿਸ ਮਾਂ ਦਾ ਸੂਰਜ ਡੁੱਬ ਗਿਆ ਅੱਜ ਦਿਨ ਦਿਹਾੜੇ  
 
ਵੀਰਪਾਲ" ਪਿਓ ਨੇ ਮੋਢਾ ਪੁੱਤ ਦੀ ਅਰਥੀ ਨੂੰ ਲਾਇਆ 
ਕਿਹੜੀ ਮਾਂ ਦਾ ਪੁੱਤ ਸਵਾਹ ਕੁੱਜੇ ਵਿੱਚ ਬਣ ਆਇਆ
  ਰੂਹ ਕੁੱਜੇ ਚੋਂ  ਪੁੱਤ ਦੀ ਮਾਂ ਮਾਂ ਫੁਕਾਰੇ
 ਕਿਸ ਮਾਂ ਦਾ ਸੂਰਜ ਡੁੱਬ ਗਿਆ ਅੱਜ ਦਿਨ ਦਿਹਾੜੇ  
 
ਵੀਰਪਾਲ ਕੌਰ ਭੱਠਲ

Have something to say? Post your comment