Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਹਿੰਦੀ ਕਵਿਤਾ - ਰੋਟੋਮੈਕ ਦਾ ਜ਼ਮਾਨਾ

May 18, 2022 10:56 PM
ਹਿੰਦੀ ਕਵਿਤਾ
 
ਰੋਟੋਮੈਕ ਦਾ ਜ਼ਮਾਨਾ 
 
 
ਉਹ ਰੋਟੋਮੈਕ ਦਾ ਜ਼ਮਾਨਾ! 
ਲਿਖਦਿਆਂ-ਲਿਖਦਿਆਂ ਲਵ ਹੋ ਜਾਣਾ 
ਕਿੰਨੇ ਪ੍ਰੇਮੀ-ਜੋੜਿਆਂ ਦਾ 
ਇਹ ਸੁਣਦਿਆਂ ਹੀ ਲਵ-ਲੈਟਰ ਲਿਖ ਜਾਣਾ...!  
 
ਚੰਦਰਕਾਂਤਾ ਦਾ ਕਰੂਰ ਸਿੰਘ ਦੀਵਾਨਾ 
ਜੰਗਲ-ਜੰਗਲ ਮੋਗਲੀ ਨੂੰ 
ਚੱਡੀ ਪਹਿਨਾਉਣਾ 
ਐਤਵਾਰ ਦੇ ਦਿਨ 
ਛੱਤ ਦਾ ਐਨਟੀਨਾ ਵਾਰ-ਵਾਰ ਹਿਲਾਉਣਾ...!
 
ਉਹ ਦੂਰਦਰਸ਼ਨ ਦਾ ਜ਼ਮਾਨਾ 
ਚਿੱਤਰਹਾਰ, ਰੰਗੋਲੀ ਲਈ 
ਬੇਸਬਰੀ ਵਿਖਾਉਣਾ 
ਪਰਿਵਾਰ ਨਾਲ ਬਹਿ ਕੇ 
ਵਾਸ਼ਿੰਗ ਪਾਊਡਰ ਨਿਰਮਾ ਗਾਉਣਾ 
ਗਰਭ-ਨਿਰੋਧਕ ਗੋਲੀ ਦੀ ਐਡ 'ਤੇ 
ਵਿਚਕਾਰਲੀ ਚਾਚੀ ਦਾ ਸ਼ਰਮਾਉਣਾ 
ਬੁਨਿਆਦ, ਸੰਸਾਰ ਨੂੰ ਵੇਖਦੇ ਹੋਏ 
ਸਕੂਲ ਤੋਂ ਆਉਂਦਿਆਂ ਹੀ 
ਸ਼ਾਂਤੀ ਵੇਖਣ ਲਈ ਬਹਿ ਜਾਣਾ...! 
 
ਬਲੈਕ ਐਂਡ ਵਾਈਟ ਤੋਂ 
ਰੰਗੀਨ ਟੀ ਵੀ ਵੱਲ ਵਧ ਜਾਣਾ 
ਵਯੋਮਕੇਸ਼ ਬਖ਼ਸ਼ੀ ਦੀ ਜਾਸੂਸੀ ਅਤੇ 
ਅਲਫ਼ ਲੈਲਾ ਦੇ ਜਾਦੂ ਵਿੱਚ 
ਮਸਤ ਹੋ ਜਾਣਾ...!
 
ਸੱਚ! ਕਿੰਨੇ ਸੋਹਣੇ ਦਿਨ ਸਨ ਉਹ 
ਰੱਬ ਹੀ ਜਾਣੇ 
ਹਕੀਕਤ ਸੀ ਕਿ ਅਫਸਾਨਾ...!! 
 
ਉਹ ਰੋਟੋਮੈਕ ਦਾ ਜ਼ਮਾਨਾ!!
 
* ਮੂਲ : ਨੀਨਾ ਅੰਦੌਤ੍ਰਾ ਪਠਾਨੀਆ 
* ਅਨੁ : ਪ੍ਰੋ. ਨਵ ਸੰਗੀਤ ਸਿੰਘ 
 

Have something to say? Post your comment