Friday, July 01, 2022
24 Punjabi News World
Mobile No: + 31 6 39 55 2600
Email id: hssandhu8@gmail.com

Poem

ਕਵਿਤਾ ਜੀਵਨ ਦਾ ਆਧਾਰ ਹੈ ਬਸਤਾ

May 10, 2022 08:56 PM

ਜੀਵਨ ਦਾ ਆਧਾਰ ਹੈ ਬਸਤਾ
ਉਚ ਸਿੱਖਿਆ ਦਾ ਰਸਤਾ ਹੈ ਇਹ |
ਵੇਖਣ ਨੂੰ ਪਰ ਸਸਤਾ ਹੈ ਇਹ |
ਬੱਚਿਆਂ ਦਾ ਕਿਰਦਾਰ ਹੈ ਬਸਤਾ
ਜੀਵਨ ਦਾ ਆਧਾਰ ਹੈ ਬਸਤਾ
ਇਸ ਵਿਚ ਮਾਨਵਤਾ ਦੇ ਗੁਣ ਨੇ |
ਸ਼ਕਤੀ ਭਗਤੀ ਵਿਚ ਅਰਪਣ ਨੇ |
ਦਿੰਦਾ ਸਭ ਨੂੰ ਪਿਆਰ ਹੈ ਬਸਤਾ |
ਜੀਵਨ ਦਾ ਆਧਾਰ ਹੈ ਬਸਤਾ |
ਇਮਤਿਹਾਨ ਦਯਾ ਤੇ ਬੁੱਧੀ |
ਤਨ ਮਨ ਵਿਚ ਨੇ ਦੇਂਦੇ ਸ਼ੁੱਧੀ |
ਫ਼ਰਜਾਂ ਦਾ ਭੰਡਾਰ ਹੈ ਬਸਤਾ |
ਜੀਵਨ ਦਾ ਆਧਾਰ ਹੈ ਬਸਤਾ |
ਕਰਮਠਤਾ ਨੇ ਇਸ ਦੇ ਗਹਿਣੇ |
ਜਿਉਂ ਫੁੱਲਾਂ ਦੇ ਲਟਕਣ ਟਹਿਣੇ |
ਭਵਿੱਖ ਦਾ ਸਤਿਕਾਰ ਹੈ ਬਸਤਾ |
ਜੀਵਨ ਦਾ ਆਧਾਰ ਹੈ ਬਸਤਾ |
ਸਿੱਖਿਆ ਦੀ ਇਹ ਪੌੜੀ ਉਚੀ |
ਜਿਸ ਵਿਚ ਵਿਦਿਆ ਸੱਚੀ ਸੁੱਚੀ |
ਸੱਦਗੁਰੂ ਸਭਿਆਚਾਰ ਹੈ ਬਸਤਾ |
ਜੀਵਨ ਦਾ ਆਧਾਰ ਹੈ ਬਸਤਾ |
ਇਸ ਵਿਚ ਮਿਹਨਤ ਪੂਜਾ ਵਾਲੀ |
ਲੱਖਾਂ ਦੀਵੇ ਇਕ ਹੈ ਥਾਲੀ |
ਮੰਦਿਰ ਦਾ ਦੀਦਾਰ ਹੈ ਬਸਤਾ |
ਜੀਵਨ ਦਾ ਆਧਾਰ ਹੈ ਬਸਤਾ |
ਇਸ 'ਚੋਂ ਬੱਚੇ ਸੂਰਜ ਬਣਦੇ |
'ਬਾਲਮ' ਨੇਰ੍ਹੇ ਰੌਸ਼ਨ ਕਰਦੇ |
ਸੰਕਲਪ ਦਾ ਇਕਰਾਰ ਹੈ ਬਸਤਾ |
ਜੀਵਨ ਦਾ ਆਧਾਰ ਹੈ ਬਸਤਾ |
ਬਲਵਿੰਦਰ ਬਾਲਮ ਗੁਰਦਾਸਪੁਰ

Have something to say? Post your comment