Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਮੇਰੀ ਮਾਂ - ਵੀਰਪਾਲ ਕੌਰ ਭੱਠਲ

May 05, 2022 11:33 PM
ਮੇਰੀ ਮਾਂ 
 
ਅੱਖ ਖੁੱਲ੍ਹੀ ਤਾਂ ਮਾਂ ਵੇਖੀ ਮੈਂ ਰੱਬ ਨੂੰ ਨਹੀਂ ਤੱਕਿਆ।
 ਉਹ ਥਾਂਵਾਂ ਤੇ ਮਾਂ ਬੌੜੀ ਜਿੱਥੇ ਰੱਬ ਪਹੁੰਚ ਨਈਂ ਸਕਿਆ।
 ਪੀੜ ਜਨੇਪੇ ਦੀ ਕੱਲਾ ਮੇਰਾ ਰੱਬ ਜਰਦਾ ਏ,
 ਮੇਰੀ ਮਾਂ ਨੀ ਰੱਬ ਦੇ ਵਰਗੀ ਰੱਬ ਮੇਰੀ ਮਾਂ ਵਰਗਾ  ਏ।
 
 
ਉਹਦਾ ਦਰਜਾ ਕਿਵੇਂ ਦੇ ਦਿਆਂ ਮੈਂ ਦੁਨੀਆਂ ਦੇ ਰੱਬ ਨੂੰ।
 ਉਹਦਾ ਕਰਜ਼ ਉਤਾਰ ਨ੍ਹੀਂ ਹੋਣਾ ਜੀਹਨੇ ਵਖਾਇਆ ਜੱਗ ਨੂੰ।
 ਕਿਉਂ ਪੱਥਰ ਫਿਰ ਪੂਜਾ ਜਦ ਮੇਰੀ ਮਾਂ ਤੇ ਸ਼ਰਧਾ ਏ।
 ਮੇਰੀ ਮਾਂ ਨੀ ਰੱਬ ਦੇ ਵਰਗੀ ਰੱਬ ਮੇਰੀ ਮਾਂ ਵਰਗਾ ਏ।
 
 
 
ਮੇਰੀ ਗਿੱਲੀ ਥਾਂ ਤੇ ਮਾਂ ਸੁੱਤੀ ਦਿਨ ਰਾਤ ਨੀਂਦਰੇ ਕੱਟੇ ।
ਇੱਕ ਦਿਨ ਮੇਰੀ ਮਾਂ ਦੀ ਥਾਂ ਤੇ ਰੱਬ ਸੁੱਤਾ ਤਾਂ ਦੱਸੇ ।
ਭੁੱਖਾਂ ਤੇਹਾਂ ਕੱਟ ਕੇ ਖ਼ੁਦ ਢਿੱਡ ਮੇਰਾ ਭਰਦਾ ਏ  ,
ਮੇਰੀ ਮਾਂ ਨੀ ਰੱਬ ਦੇ ਵਰਗੀ ਰੱਬ ਮੇਰੀ ਮਾਂ ਵਰਗਾ ਏ  ।
 
 
ਵੀਰਪਾਲ ਭੱਠਲ" ਲਈ ਮਾਂ ਸੱਚੀ ਬਾਕੀ ਝੂਠੇ ਰੱਬ ਸਾਰੇ।
  ਮਾਂ ਮੇਰੀ ਦੀਆਂ ਸੀਸਾਂ ਨੇ ਹੀ ਮੇਰੇ ਭਾਗ ਸੰਵਾਰੇ  ।
ਜਿੰਨਾ ਚਿਰ ਮੇਰੀ ਮਾਂ ਜਿਊਂਦੀ ਮੇਰਾ ਸੂਰਜ ਚੜ੍ਹਦਾ ਏ,
 ਮੇਰੀ ਮਾਂ ਨੀ ਰੱਬ ਦੇ ਵਰਗੀ ਰੱਬ ਮੇਰੀ ਮਾਂ ਵਰਗਾ ਏ  ।
 
 
ਲਿਖਤ ਵੀਰਪਾਲ ਕੌਰ ਭੱਠਲ

Have something to say? Post your comment