ਆਪਣੀਆਂ ਕਮੀਆਂ ਲਿਖਣ ਲੱਗਿਆ ਕਲ਼ਮ ਕਿਉਂ ਰੁਕ ਜਾਂਦੀ
ਗੱਲਾਂ ਬਹੁਤ ਸ਼ਾਇਰ ਲਿਖਦੇ ਕਾਸ਼ ਕਦੇ ਆਪਣੇ ਤੇ ਢੁਕ ਜਾਂਦੀ
ਹਰ ਕੋਈ ਸੋਚਦਾ ਸਾਡੇ ਲਈ ਇਹਦਾ ਕਿਰਦਾਰ ਕਿੱਦਾਂ ਦਾ ਹੋਊਗਾ
ਮੈਂ ਕਿਹਾ ਬੇਸਮਝ ਨਾ ਬਣ ਸੱਜਣਾਂ ਜਦੋਂ ਪੈ ਗਈ ਆਪੇ ਰੋਊਗਾ।
ਅੰਦਰੋਂ ਅਸੀਂ ਚਲਾਕ ਬੜੇ ਪਰ ਚਿਹਰੇ ਦੇਖਣ ਨੂੰ ਭੋਲੇ ਨੇ
ਚਿੱਟੇ ਕੱਪੜੇ ਪਾ ਦੁਕਾਨੇਂ ਤੁਰ ਜਾਈਏ ਕਾਲੇ ਕਰਨੇ ਕੋਲੇ ਨੇ
ਬੇਗਾਨਾ ਕੋਈ ਪਹੁੰਚ ਨਾ ਸਕੇ ਆਪਣਾ ਜ਼ਰੂਰ ਟੋਊਗਾ
ਮੈਂ ਕਿਹਾ ਬੇਸਮਝ ਨਾ ਬਣ ਸੱਜਣਾਂ ਜਦੋਂ ਪੈ ਗਈ ਆਪੇ ਰੋਊਗਾ।
ਕਾਹਦੇ ਮਾਨ ਦੋਲਤ ਸ਼ੋਹਰਤ ਦੇ ਸਭ ਕੁੱਝ ਛੱਡ ਟੁਰ ਜਾਣਾ
ਅਸੀਂ ਪਤਾਸੇ ਮਿੱਠੇ ਜਿਹੇ ਪਾਣੀ ਦੇ ਵਹਾਉ ਵਿੱਚ ਖੁਰ ਜਾਣਾ
ਇਹ ਕੱਚੀ ਮਿੱਟੀ ਦਾ ਕੋਠਾ ਹੈ ਮੀਂਹ ਵਿੱਚ ਚੋਊਗਾ
ਮੈਂ ਕਿਹਾ ਬੇਸਮਝ ਨਾ ਬਣ ਸੱਜਣਾਂ ਜਦੋਂ ਪੈ ਗਈ ਆਪੇ ਰੋਊਗਾ।
ਲਿਖਦਿਆਂ ਲਿਖਦਿਆਂ ਕਵੀ ਦਰਦ ਬਿਆਨ ਕਰ ਜਾਂਦੇ
ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤਦਿਆਂ ਜਿੱਤਦਿਆਂ ਹਰ ਜਾਂਦੇ
ਸੁਖਚੈਨ,ਅਰਥੀ ਮੋਢੇ ਚੱਕ ਹੋਣੀ ਹਰ ਕੋਈ ਪਿੱਛੇ ਖਲੋਊਗਾ
ਮੈਂ ਕਿਹਾ ਬੇਸਮਝ ਨਾ ਬਣ ਸੱਜਣਾਂ ਜਦੋਂ ਪੈ ਗਈ ਆਪੇ ਰੋਊਗਾ।
ਸ਼ਾਇਰ ਸੁਖਚੈਨ ਸਿੰਘ,ਠੱਠੀ ਭਾਈ,