Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਨਿੱਤ ਬੇਅਦਬੀ ਦੀਆਂ ਘਟਨਾਵਾਂ ਨਿੰਦਣਯੋਗ

January 25, 2022 11:58 PM

ਨਿੱਤ ਬੇਅਦਬੀ ਦੀਆਂ ਘਟਨਾਵਾਂ ਨਿੰਦਣਯੋਗ

ਬੇਅਦਬੀ ਦੀਆਂ ਘਟਨਾਵਾਂ ਥਾਂ ਥਾਂ ਹੋਵਣ,
ਤਲਖੀ ਭਰਿਆ ਮਹੌਲ ਬਣਦਾ ਜਾਏ ਵੀਰੋ।
ਘੁੱਗ ਵਸਦੇ ਪੰਜਾਬ ਨੂੰ ਲਾਉਣ ਅੱਗਾਂ,
ਕੇਹੀ ਸਿਆਸਤ ਤੇ ਲਾਂਬੂ ਕੌਣ ਲਾਏ ਵੀਰੋ?
ਪੰਜਾਬ ਵਸਦਾ ਹੈ ਗੁਰਾਂ ਦੇ ਨਾਮ ਉੱਤੇ,
ਇਨ੍ਹਾਂ ਭੇਖਧਾਰੀਆਂ ਨੂੰ ਕੌਣ ਸਮਝਾਏ ਵੀਰੋ।
ਕੋਝੀਆਂ ਚਾਲਾਂ ਨਾ ਕਾਮਯਾਬ ਹੋਣੀਆਂ ਨੇ,
ਭਾਵੇਂ ਲੱਖ ਕੋਈ ਜ਼ੋਰ ਲਗਾਏ ਵੀਰੋ।
ਆੜ ਵੋਟਾਂ ਦੀ ਲੲੀ ਸਿਆਸਤ ਕਰਨ ਐਸੀ,
ਸਿਆਸਤਦਾਨ ਨਹੀਂ ਵੀਰੋ ਸ਼ੈਤਾਨ ਨੇ ਓਹ।
ਸਿਰਫ਼ ਚੋਲਾ ਇਨਸਾਨ ਦਾ ਹੈ ਮਿਲਿਆ,
ਜਾਮੇ ਬੰਦੇ ਦੇ ਵਿੱਚ ਵੀਰੋ ਹੈਵਾਨ ਨੇ ਓਹ।

ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment