Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਲੇਖਕਾਂ ਨੂੰ ਸਨਿਮਰ ਬੇਨਤੀ - ਜਸਵੀਰ ਸ਼ਰਮਾਂ ਦੱਦਾਹੂਰ

January 25, 2022 12:36 AM

ਲੇਖਕਾਂ ਨੂੰ ਸਨਿਮਰ ਬੇਨਤੀ

ਲਿਖਣਾ ਦਿ ਚਾਅ ਹੈ ਤਾਂ ਲਿਖੀਏ ਜ਼ਰੂਰ ਵੀਰੋ,
ਲਿਖ ਲਿਖ ਆਓ ਜੀ ਸੁਧਾਰੀਏ ਸਮਾਜ ਨੂੰ।
ਜਿਥੇ ਕਿਤੇ ਖਾਮੀ ਦਿਸੇ ਵਿਕਾਸ ਦਿਆਂ ਕਾਰਜਾਂ ਚ,
ਮੀਡੀਏ ਦੇ ਰਾਹੀਂ ਓਹਦੇ ਖੋਲ੍ਹ ਦੇਈਏ ਪਾਜ ਨੂੰ।
ਕਰੀਏ ਨਾ ਮਾੜੀ ਗੱਲ ਕਿਸੇ ਵੀ ਧਰਮ ਦੀ ਕੋਈ,
ਭਰਾਤਰੀ ਭਾਈਚਾਰੇ ਤੇ ਠੇਸ,ਪਹੁੰਚੇ ਨਾ ਲਿਹਾਜ ਨੂੰ।
ਸਿਆਸੀਆਂ ਦੇ ਪਾਜ ਭਾਵੇਂ ਉਧੇੜ ਦਿਓ ਖਿੱਦੋ ਵਾਂਗੂੰ,
ਰੱਖਿਓ ਨਾ ਦਿਲਾਂ ਵਿੱਚ ਛੁਪਾ ਕੇ ਕਿਸੇ ਰਾਜ ਨੂੰ।
ਲਾਲਚ ਦੇ ਵੱਸ ਪੈ ਕੇ ਲੇਖਕੋ ਨਾ ਵਿਕ ਜਾਇਓ,
ਦੂਰੋ ਹੀ ਸਲਾਮ ਕਰੋ ਇਹੋ ਜਿਹੇ ਰਿਵਾਜ ਨੂੰ।
ਦੱਦਾਹੂਰ ਵਾਲਾ ਕਹੇ ਗੈਰਤ ਦੇ ਨਾਲ ਲਿਖੋ,
ਹੋਵੇ ਵੀ ਸਚਾਈ ਨਾ ਹੀ ਰੱਖੀਏ ਲਿਹਾਜ ਨੂੰ।

ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment