Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਉਮਰਾਂ ਨੇ ਬੀਤ ਜਾਂਦੀਆਂ ਪਾਉਣ ਲਈ ਮੰਜ਼ਿਲ ਨੂੰ

January 25, 2022 12:36 AM

ਉਮਰਾਂ ਨੇ ਬੀਤ ਜਾਂਦੀਆਂ ਪਾਉਣ ਲਈ ਮੰਜ਼ਿਲ ਨੂੰ

ਬਝਾਉਣੀ ਹੈ ਔਖੀ ਸੱਜਣਾਂ ਲੱਗੀ ਅੱਗ ਜੰਗਲ ਨੂੰ
ਜਰਨਾ ਹੈ ਬਹੁਤਾ ਔਖਾ ਆਪਣਾ ਕਰਜੇ ਵਾਰ ਨੀਂ
ਧੋਖਾ ਨੇ ਦਿੰਦੇ ਜਿਹੜੇ ਲੱਗਦੇ ਨਾ ਉਹ ਪਾਰ ਨੀਂ।
ਇਸ਼ਕੇ ਦੇ ਰਾਹੇ ਚੱਲਣਾ ਕੰਡਿਆਂ ਦੀ ਸੇਜ਼ ਹੈ
ਆਸ਼ਕਾ ਨੂੰ ਦਿੰਦਾ ਇਹ ਗ਼ਮਾਂ ਵਿੱਚ ਭੇਜ ਹੈ
ਇਹੋ ਜਿਹੇ ਰਾਹ ਵਿੱਚ ਕੰਮ ਨਾ ਕੋਈ ਕਾਰ ਨੀਂ
ਧੋਖਾ ਨੇ ਦਿੰਦੇ ਜਿਹੜੇ ਲੱਗਦੇ ਨਾ ਉਹ ਪਾਰ ਨੀਂ।
ਸਿਆਣਪ ਦੀਆ ਕਰਕੇ ਗੱਲਾਂ ਗਲਤ ਆਪੇ ਹੋ ਜਾਣਾ
ਗੈਰਾਂ ਦੇ ਹੋ ਸੱਜਣਾਂ ਬੂਹੇ ਆਪਣਿਆਂ ਲਈ ਢੋਹ ਜਾਣਾ
ਦੁਨੀਆਂ ਦੇ ਵਿੱਚ ਜਿਉਣ ਦਾ ਸਭ ਨੂੰ ਅਧਿਕਾਰ ਨੀਂ
ਧੋਖਾ ਨੇ ਦਿੰਦੇ ਜਿਹੜੇ ਲੱਗਦੇ ਨਾ ਉਹ ਪਾਰ ਨੀਂ।
ਲਿਖਣ ਲਿਖਾਰੀ ਗੱਲਾਂ ਜੋਂ ਸੱਚੀਆਂ ਤੇ ਖਰੀਆਂ
ਮਰਕੇ ਕਦੇ ਮੱਛੀਆਂ ਸੱਜਣਾਂ ਨਾ ਪਾਣੀ ਤੇ ਤਰੀਆ
ਸੁਖਚੈਨ, ਕਿਸੇ ਦਾ ਪੱਲੇ ਆਪਣੇ ਰੱਖੇ ਨਾ ਉਧਾਰ ਨੀਂ
ਧੋਖਾ ਨੇ ਦਿੰਦੇ ਜਿਹੜੇ ਲੱਗਦੇ ਨਾ ਉਹ ਪਾਰ ਨੀਂ।
ਸੁਖਚੈਨ ਸਿੰਘ,ਠੱਠੀ ਭਾਈ,

Have something to say? Post your comment