Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਪੈਸਾ - ਬਲਤੇਜ ਸਿੰਘ ਸੰਧੂ

January 13, 2022 01:33 AM
         ਪੈਸਾ 
 
ਕਿਉਂ ਪੈਸਾ ਪੈਸਾ ਬੰਦਿਆਂ ਕਰਦਾ ਰਹਿੰਨਾ 
 
ਬਿਨ ਆੲੀ ਮੌਤ ਕਿਉਂ ਮਰਦਾ ਰਹਿੰਨਾ 
 
ਵੇਖ ਤਰੱਕੀ ਹੋਰਾਂ ਦੀ ਅੰਦਰੋ ਅੰਦਰੀ ਸੜਦਾ ਰਹਿੰਨਾ 
 
ਜਿਵੇਂ ਦੁੱਧ ਕਾੜਨੀ ਕੜਦਾ ਉਵੇਂ ਕੜਦਾ ਰਹਿੰਨਾ 
 
ਝੂਠ ਫਰੇਬ ਆਪਣਿਆਂ ਤੇ ਹੀ ਜੜਦਾ ਰਹਿੰਨਾ 
 
ਨਿੱਤ ਪਾਪ ਦੀ ਪੌੜੀ ਚੜਦਾ ਰਹਿੰਨਾ 
 
ਨਾਲ ਕੌਣ ਲੈ ਗਿਆ ਕਿਸਨੇ ਗੱਠਾਂ ਲੈ ਕੇ ਜਾਣੀਆਂ 
 
ਧੰਨ ਦੌਲਤ ਦੀਆਂ ਪੰਡਾਂ ਸੰਧੂਆਂ ਏਥੇ ਹੀ ਨੇ ਰਹਿ ਜਾਣੀਆਂ।
 
ਆਈ ਚਲਾਈ ਜਿਹੀ ਚੱਲੀ ਜਾਏ ਬੱਸ ਏਨਾਂ ਬਹੁਤ ਬਥੇਰਾ ਏ 
ਐ ਦੁਨੀਆਂ ਵਾਲਿਓ ਇਹ ਪੈਸਾ ਨਾ ਤੇਰਾ ਏ ਨਾ ਮੇਰਾ ਏ।।
 
ਬਲਤੇਜ ਸਿੰਘ ਸੰਧੂ ਬੁਰਜ 

Have something to say? Post your comment