Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਹਾਏ ਕਰੋਨਾ ਹਾਏ ਕਰੋਨਾ/ਵਿਅੰਗ

January 12, 2022 12:23 AM
ਹਾਏ ਕਰੋਨਾ ਹਾਏ ਕਰੋਨਾ/ਵਿਅੰਗ
 
ਰੈਲੀਆਂ ਵਿੱਚ ਨਾ ਜਾਏ ਕਰੋਨਾ।
ਸਕੂਲੀਂ ਭੱਜ ਭੱਜ ਆਏ ਕਰੋਨਾ।
ਖੂੰਜੇ   ਸੱਭ  ਨੂੰ   ਲਾਏ  ਕਰੋਨਾ।
ਹੁਣ ਤਾਂ  ਸੱਭ ਦੇ ਤੱਪੜ ਰੋਲੂਗਾ।
 
ਠੇਕੇ ਵੱਲ  ਇਹ  ਮੂੰਹ  ਨੀ ਕਰਦਾ।
ਸਿਆਸੀਆਂ ਤੋਂ ਵੀ ਰਹਿੰਦਾ ਡਰਦਾ।
ਤੇਰੇ   ਮੇਰੇ   ਘਰ   ਆ   ਵੜਦਾ ।
ਭੇਦ  ਨਵੇਂ   ਨਵੇਂ   ਇਹ  ਖੋਲੂਗਾ।
 
ਤੀਜੀ  ਲਹਿਰ  ਹੁਣ  ਲਾਏ ਦੁੜੰਗੇ।
ਲੋਕੀਂ ਸਾਰੇ ਹੀ ਇਸ ਨੇ ਫਾਹੇ ਟੰਗੇ।
ਕਹਿਣ ਏਦੂੰ ਤਾਂ ਅਸੀਂ ਮਰੇ ਹੀ ਚੰਗੇ।
ਹੁਣ   ਹਰ   ਕੋਈ  ਮੂੰਹੋਂ   ਬੋਲੂਗਾ।
 
ਲੱਗਦੈ   ਭੁੱਖੇ   ਮਾਰੂ  ਹੁਣ  ਇਹ ।
ਸੱਭ  ਨੂੰ  ਅੰਦਰ  ਤਾੜੂ  ਹੁਣ ਇਹ।
ਪੈ  ਜਾਣਾ  ਹੈ   ਭਾਰੂ   ਹੁਣ  ਇਹ।
ਹਰ    ਕੋਈ   ਬਹਾਨਾ    ਟੋਲੂਗਾ।
 
ਊਂ ਇਸ ਵਾਰ ਕਹਿੰਦੇ ਸਾਊ ਕਰੋਨਾ।
ਬਹੁਤਾ   ਨਹੀਂ   ਤੜਪਾਊ  ਕਰੋਨਾ।
ਦੋ   ਮਿੰਟ  ਚ   ਲੈ   ਜਾਊ  ਕਰੋਨਾ।
ਲੋਕਾਂ ਨੂੰ ਮਿੱਟੀ  ਦੇ  ਵਿੱਚ  ਰੋਲੂਗਾ।
 
ਵੀਰੋ  ਦੱਦਾਹੂਰੀਆ  ਆਖੇ ਸ਼ਰਮਾਂ।
ਹੈ ਸੱਭ ਨੇ ਵੈਸੇ ਇੱਕ ਦਿਨ ਮਰਨਾ।
ਦੱਸੋ ਕਰੋਨਾ ਤੋਂ ਫਿਰ ਕਾਹਤੋਂ ਡਰਨਾ?
ਐਵੇਂ   ਸੱਭ  ਦਾ ਖੂਨ  ਹੀ  ਖੌਲੂਗਾ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment