Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਇੱਕੋ ਇੱਕ ਦੋਸਤੋ ਕੰਮ ਆਹ ਕਰੀਏ"

January 11, 2022 12:31 AM
ਇੱਕੋ ਇੱਕ ਦੋਸਤੋ ਕੰਮ ਆਹ ਕਰੀਏ"
              ਕਾਵਿ-ਵਿਅੰਗ
 
ਜਾਬਤਾ ਲੱਗਾ ਤੇ ਚੋਣਾਂ ਦਾ ਬਿਗੁਲ ਵੱਜਾ,
ਦਰਵਾਜੇ ਕਰੋਨਾ ਨੇ ਖੂਬ ਖੜਕਾਏ ਨੇ ਜੀ।
ਮੁਜ਼ਾਹਰਿਆਂ ਰੈਲੀਆਂ ਇਕੱਠਾਂ ਤੇ ਲੱਗੇ ਬੈਣ ਨੇ ਤਾਂ,
ਦਿਲ ਸਿਆਸੀਆਂ ਦੇ ਖੂਬ ਧੜਕਾਏ ਨੇ ਜੀ।
ਡੋਰ ਟੂ ਡੋਰ ਪੰਜ ਪੰਜ ਜਾਣੇਂ ਹੋਂ ਜਾ ਸਕਦੇ,
ਚੋਣ ਕਮਿਸ਼ਨ ਨੇ ਹੁਕਮ ਸੁਣਾਏ ਨੇ ਜੀ।
ਸਿਰਫ਼ ਇਲੈਕਸ਼ਨ ਤੱਕ ਹੀ ਕਰੋਨਾ ਦਾ ਹੈ ਫੇਰਾ,
ਮੈਂ ਤਾਂ ਸੁਣੇਂ ਸੁਣਾਏ ਇਹ ਭੇਦ ਬਤਾਏ ਨੇ ਜੀ।
 ਅਮਨ ਅਮਾਨ ਨਾਲ ਨੇਪਰੇ ਚੜ੍ਹਨ ਵੋਟਾਂ,
 ਰੱਬ ਅੱਗੇ ਬੇਨਤੀ ਜੋਦੜੀ ਆਓ ਦੁਆ ਕਰੀਏ।
 ਭਾਈਚਾਰਾ ਪਿਆਰ ਮੁਹੱਬਤ ਬਣਾਈ ਰੱਖੀਏ,
 ਦੱਦਾਹੂਰੀਆ ਇੱਕੋ ਇੱਕ ਕੰਮ ਸਾਰੇ ਆਹ ਕਰੀਏ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment