Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਆਓ ਜਾਗੀਏ, ਤੇ ਸਮਾਜ ਜਗਾਈਏ

January 06, 2022 01:00 AM
ਆਓ ਜਾਗੀਏ, ਤੇ ਸਮਾਜ ਜਗਾਈਏ
 
ਸਿਆਸਤ ਸੇਵਾ ਨਹੀਂ ਸਿਆਸਤ ਹੁਣ ਹੋਈ ਧੰਦਾ,
ਇਹਦੇ ਵਿੱਚ ਨਾ ਕੋਈ ਦੋ ਰਾਇ ਵੀਰੋ।
ਹੱਕ ਹਲਾਲ ਦੀ ਕਮਾਈ ਨਾਲ ਰੋਟੀ ਨਾ ਹੋਏ ਪੂਰੀ,
ਦੂਰ ਅੰਦੇਸ਼ੀ ਨਾਲ ਸੋਚੋ ਗੱਲ ਇਹ ਤਹਿ ਵੀਰੋ।
ਲੋੜ ਪ੍ਰਤੱਖ ਨੂੰ ਪ੍ਰਮਾਣ ਦੀ ਕਦੇ ਵੀ ਨਹੀਂ ਪੈਂਦੀ,
ਐਵੇਂ ਕੋਠੀਆਂ ਕਾਰਾਂ ਬੰਗਲੇ ਕੌਣ ਸਕਦਾ ਲੈ ਵੀਰੋ?
ਸਿਆਸੀ ਕਾਨੂੰਨ ਨੂੰ ਵੀ ਸਦਾ ਹੀ ਟਿੱਚ ਜਾਨਣ,
ਰੱਬ ਜਾਣੇ ਹੁੰਦੀ ਕੀਹਦੀ ਐ ਸ਼ਹਿ ਵੀਰੋ?
ਪੱਲੜਾ ਭਾਰੀ ਵੇਖ ਪਾਰਟੀ ਬਦਲ ਲੈਂਦੇ,
ਪ੍ਰਚੱਲਤ ਭਾਰਤ ਦੇਸ਼ ਵਿੱਚ ਇਹੀ ਰਿਵਾਜ ਹੈ ਜੀ।
ਦੇਸ਼ ਵਾਸੀਓ ਇਵੇਂ,ਲੁੱਟੀਦੇ ਕੁੱਟੀਦੇ ਹੀ ਰਹਿਣਾ,
ਜਿਨ੍ਹਾਂ ਚਿਰ ਜਾਗਦਾ ਨਹੀਂ ਸਮਾਜ ਹੈ ਜੀ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment