ਕਲਮ ਚ ਉੱਗਦੇ ਅੱਖਰ
ਤੂੰ ਬੰਦਸ਼ਾਂ ਲਾ ਕੇ,ਰੋਕ ਨਾ ਮੇਰੀ ਕਲਮ ਚ ਉੱਗ ਦੇ ਅੱਖਰਾਂ ਨੂੰ,
ਹਾਲੇ ਤਾਂ ਮਹਿਕਾ ਵੰਡਣ ਤੋਂ ਪਹਿਲਾਂ ਮੁਰਝਾ ਗਏ ਫੁੱਲਾਂ ਬਾਰੇ ਲਿਖਣਾ ਹੈ।।
ਗਰੀਬੀ ਦੇ ਝੰਬੇ ਕਿਸਮਤ ਦੇ ਮਾਰੇ ਜੋ ਨਾ ਖਿੜੇ ਫੁੱਲਾਂ ਬਾਰੇ ਲਿਖਣਾ ਹੈ
ਹੱਕ ਮਾਰ ਖਾਧਾ ਜਿੰਨਾਂ ਜੋਕਾਂ ਨੇ ਉਨਾਂ ਬਾਰੇ ਲਿਖਣਾ ਸਿੱਖਣਾ ਹੈ
ਤੂੰ ਬੰਦਸ਼ਾਂ ਲਾ ਕੇ ਰੋਕ ਨਾ ਮੇਰੀ ਕਲਮ ਚ ਉੱਗ ਦੇ ਅੱਖਰਾਂ ਨੂੰ
ਹਾਲੇ ਤਾਂ ਮਹਿਕਾ ਵੰਡਣ ਤੋਂ ਪਹਿਲਾਂ ਮੁਰਝਾ ਗਏ ਫੁੱਲਾਂ ਬਾਰੇ ਲਿਖਣਾ ਹੈ ,,
ਤਰੱਕੀ ਦੇ ਨਾਂ ਤੇ ਹਵਾ ਚ ਨਿੱਤ ਨਵੇਂ ਦਿਨ ਘੁੱਲਦਾ ਜਹਿਰ ਜੋ
ਆਪਣੇ ਹੀ ਆਪਣਿਆਂ ਤੇ ਸਰੇਆਮ ਢਾਉਂਦੇ ਕਹਿਰ ਜੋ
ਘੁੱਪ ਹਨੇਰੀ ਕਿਸੇ ਕੁੱਲੀ ਚ ਬਗ਼ਾਵਤ ਦੀ ਉੱਠਦੀ ਲਹਿਰ ਜੋ
ਜਬਰ ਜੁਲਮ ਨਾਲ ਲੜਨ ਲਈ ਨਿਸ਼ਾਨਾ ਮਿੱਥਣਾ ਹੈ।
ਤੂੰ ਬੰਦਸ਼ਾਂ ਲਾ ਕੇ ਰੋਕ ਨਾ ਮੇਰੀ ਕਲਮ ਚ ਉੱਗ ਦੇ ਅੱਖਰਾਂ ਨੂੰ
ਹਾਲੇ ਤਾਂ ਮਹਿਕਾ ਵੰਡਣ ਤੋਂ ਪਹਿਲਾਂ ਮੁਰਝਾ ਗਏ ਫੁੱਲਾਂ ਬਾਰੇ ਲਿਖਣਾ ਹੈ,,
ਆਪਸ ਵਿੱਚ ਵੰਡੀਆਂ ਪਾ ਕੇ ਦੇਸ਼ ਨੂੰ ਨੋਚ ਖਾਧਾ ਰਾਖਿਆ
ਉੱਕਾ ਪ੍ਰਵਾਹ ਨਾ ਕੀਤੀ ਜਾਬਰਾਂ ਫਿਕਰਮੰਦਾ ਬੜਾ ਆਖਿਆਂ
ਲਗੜਾ ਕਰ ਛੱਡਿਆ ਪੰਜਾਬ ਨੂੰ ਨਸ਼ੇ ਦੀਆਂ ਫੜਾ ਬੈਸਾਖੀਆਂ
ਜੋ ਲੜਨ ਤੋਂ ਪਹਿਲਾਂ ਹਾਰ ਗਏ ਉਨ੍ਹਾਂ ਕੀ ਜਿੱਤਣਾ ਹੈ।
ਤੂੰ ਬੰਦਸ਼ਾਂ ਲਾ ਕੇ ਰੋਕ ਨਾ ਮੇਰੀ ਕਲਮ ਚ ਉੱਗ ਦੇ ਅੱਖਰਾਂ ਨੂੰ
ਹਾਲੇ ਤਾਂ ਮਹਿਕਾ ਵੰਡਣ ਤੋਂ ਪਹਿਲਾਂ ਮੁਰਝਾ ਗਏ ਫੁੱਲਾਂ ਬਾਰੇ ਲਿਖਣਾ ਹੈ,,
ਇੱਕ ਪਾਸੇ ਬੇਸ਼ਕੀਮਤੀ ਝੜਾਵੇ ਚੜ ਰਹੇ ਏਸੇ ਕਰਕੇ ਲੜ ਰਹੇ
ਮੱਚੀ ਹਾਹਾਕਾਰ ਹੈ ਤਨ ਤੇ ਕੱਪੜਾ ਨਹੀ ਬਾਲ ਨਿਆਣੇ ਭੁੱਖੇ ਮਰ ਰਹੇ
ਸੱਚ ਲਿਖੀਏ,ਬੋਲੀਏ ਭਾਬੜ ਮੱਚਦਾ ਏ ਡਾਗਾਂ ਚੁੱਕ ਕੇ ਖੜ ਰਹੇ
ਫਾਹੇ ਲੱਗਣਾ ਕਬੂਲ ਹੈ ਸੰਧੂਆਂ ਏਸ ਜਮੀਰ ਨੇ ਨਾ ਕਦੇ ਵਿਕਣਾ ਹੈ
ਤੂੰ ਬੰਦਸ਼ਾਂ ਲਾ ਕੇ ਰੋਕ ਨਾ ਮੇਰੀ ਕਲਮ ਚ ਉੱਗ ਦੇ ਅੱਖਰਾਂ ਨੂੰ
ਹਾਲੇ ਤਾਂ ਮਹਿਕਾ ਵੰਡਣ ਤੋਂ ਪਹਿਲਾਂ ਮੁਰਝਾ ਗਏ ਫੁੱਲਾਂ ਬਾਰੇ ਲਿਖਣਾ ਹੈ,,
ਬਲਤੇਜ ਸਿੰਘ ਸੰਧੂ ਬੁਰਜ
ਪਿੰਡ ਬੁਰਜ ਲੱਧਾ