ਭੁੱਲ ਜੇ ਨਾ ਚੇਤਾ ਕਿਤੇ ਮ੍ਹੈਣ(ਪਰਿਵਾਰ)ਦਾ)
ਪੈਣ ਬਹਿਣ ਲਈ ਸਮਾਂ ਬਚਿਆ ਨਾ ਕਿਸੇ ਕੋਲ,
ਨਾ ਹੀ ਸਮਾਂ ਰਿਹਾ ਪੂਰੀ ਮੂੰਹੋਂ ਗੱਲ ਕਹਿਣ ਦਾ।
ਸੁਭਾ ਵੇਲੇ ਬੱਚਿਆਂ ਨੂੰ ਛੱਡਣਾ ਸਕੂਲ ਪੈਂਦਾ,
ਦੁਪਹਿਰੇ ਹੁੰਦਾ ਫ਼ਿਕਰ ਸਕੂਲ ਵਿਚੋਂ ਲੈਣ ਦਾ।
ਖੜੇ ਖੜੇ ਰੋਟੀ ਖਾ ਲਈਦੀ ਰਸੋਈ ਵਿੱਚ,
ਹੈਨੀਗਾ ਵਕਤ ਮੰਜੇ ਕੁਰਸੀ ਤੇ ਬਹਿਣ ਦਾ।
ਅਕਸਰ ਹੀ ਭੁੱਲਦੇ ਮੋਬਾਇਲ ਲੋਕੀਂ ਘਰਾਂ ਵਿੱਚ,
ਸ਼ੱਕ ਨਾ ਨਤੀਜਾ ਇਹੇ ਟੈਨਸ਼ਨਾਂ ਚ ਰਹਿਣ ਦਾ।
ਚੱਲ ਸੋ ਚੱਲ ਹੁੰਦੀ ਸੁਭਾ ਤੋਂ ਹੀ ਸ਼ਾਮ ਤੱਕ,
ਮਾਦਾ ਹੈਨੀ ਕਿਸੇ ਦੀ ਵੀ ਗੱਲ ਕੋਈ ਸਹਿਣ ਦਾ।
ਕੋਈ ਕੋਈ ਦਫ਼ਤਰ ਜਾਂ ਦੁਕਾਨ ਖੁੱਲੀ ਛੱਡ ਆਵੇ,
ਕਿਉਂਕਿ ਲੰਘ ਜੇ ਨਾ ਟਾਈਮ ਜੀ ਕਲੱਬ ਵਿੱਚ ਬਹਿਣ ਦਾ।
ਸਭਨਾਂ ਦੀ ਬਿਜੀ ਐਨੀ ਲਾਈਫ ਹੋਗੀ ਦੋਸਤੋ ਓਏ,
ਪੈ ਗਿਅਾ ਰਿਵਾਜ ਹੁਣ ਸ਼ਾਮੀਂ ਪੈਗ ਲੈਣ ਦਾ।
ਦਿਨੋ-ਦਿਨ ਹੋਈ ਨੇ ਹਾਲਾਤ ਹੁਣ ਐਸੇ ਜਾਂਦੇ,
ਆਈ ਜਾਂਦਾ ਸਮਾਂ ਹੁਣ ਵਕਤ ਦੇ ਢਹਿਣ ਦਾ।
ਸਮੇ ਦੀ ਹਨੇਰੀ ਹਾਲੇ ਸਿਰ ਐਸੀ ਝੁੱਲਣੀ ਏਂ,
ਬਿਲਕੁਲ ਯਾਦ ਨਹੀਓਂ ਰਹਿਣਾ ਸਮਾਂ ਚੈਨ ਦਾ।
ਦੱਦਾਹੂਰੀਏ ਨੂੰ ਬਾਣੀ ਇਹ ਭਵਿੱਖ ਸੱਚੀ ਲੱਗਦੀ ਏ,
ਸੱਭ ਨੂੰ ਹੀ ਭੁੱਲ ਜੇ ਨਾ ਚੇਤਾ ਕਿਤੇ ਮ੍ਹੈਣ ਦਾ।
ਜਸਵੀਰ ਸ਼ਰਮਾਂ ਦੱਦਾਹੂਰ