Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਨਹਿਰਾਂ ਦੇ ਪਾਣੀ ਵਰਗੇ ਸਾਡੇ ਨੇ ਵਹ - ਸੁਖਚੈਨ ਸਿੰਘ

January 03, 2022 10:33 PM

ਨਹਿਰਾਂ ਦੇ ਪਾਣੀ ਵਰਗੇ ਸਾਡੇ ਨੇ ਵਹ

 
 
 

ਨਹਿਰਾਂ ਦੇ ਪਾਣੀ ਵਰਗੇ ਸਾਡੇ ਨੇ ਵਹਿਣ ਕੁੜੇ
ਕੋਲ ਦੀ ਲੰਘਣ ਸੂ ਕਰਕੇ ਕੁੱਝ ਨਾ ਕਹਿਣ ਕੁੜੇ
ਕੱਸੀਆਂ ਤੋਂ  ਖੋਲ੍ਹੇ ਹੋਏ ਜਾਂਦੇ ਪਿੰਡ ਸ਼ਹਿਰ ਨੀ
ਜਦੋਂ ਅਸੀਂ ਸੱਚ ਬੋਲੀਏ ਲੱਗਦੇ ਹਾਂ ਜ਼ਹਿਰ ਨੀ।
ਤੁੰਮਿਆਂ  ਦੀਆਂ ਵੇਲਾਂ ਵਾਂਗੂ ਪਾਈਏ ਖਿਲਾਰ ਕੁੜੇ
ਕੌੜੇ ਹਾਂ ਭਾਵੇਂ ਖਾਣ ਨੂੰ ਪਰ ਗੁਣਕਾਰੀ ਅਚਾਰ ਕੁੜੇ
ਸੁੱਕ ਕੇ ਮੇਵੇ ਬਣ ਜਾਂਦੇ ਲੰਘ  ਉੱਥੋਂ ਮੰਗ ਖੈਰ ਨੀ
ਗੱਡਿਆਂ ਤੇ ਲੱਦੇ ਹੋਏ ਜਾਈਏ ਪਿੰਡ ਸ਼ਹਿਰ ਨੀ।
ਸੂਰਜ ਦੇ ਵਾਂਗੂੰ ਚਮਕੀਏ ਵੱਜਦੀ ਲਿਸ਼ਕੋਰ ਕੁੜੇ
ਤੇਰੇ ਮੇਰੇ ਚਰਚੇ ਹੋ ਰਹੇ ਅੱਜ਼ ਕੱਲ੍ਹ ਜ਼ੋਰੋ ਜ਼ੋਰ ਕੁੜੇ
ਪੜ੍ਹਿਆ ਚ, ਅਖ਼ਬਾਰਾਂ ਸੁਰਖੀਆਂ ਕਹਿਰ ਨੀ
ਸਾਇਕਲ ਤੇ ਲੱਦੇ ਜਾਈਏ ਪਿੰਡ ਤੇ ਸ਼ਹਿਰ ਨੀ।
ਭੁੱਖਾਂ ਤੇ ਤੇਹਾਂ ਕੱਟੀਏ ਰਹੀਏ ਵਿੱਚ ਪ੍ਰਦੇਸ਼ ਕੁੜੇ
ਜ਼ਿੰਦਗੀ ਦੀ ਲੱਗੀ ਹੋਈ ਪੈਸੇ ਲਈ ਰੇਸ ਕੁੜੇ
ਸੁਖਚੈਨ, ਕਹੇ ਮੇਹਨਤ ਕਰ ਲਾਉਣੇ ਪੈਂਦੇ ਪੈਰ ਨੀ
ਮਜਬੂਰੀਆਂ ਦੇ ਮਾਰੇ ਹੋਏ ਜਾਈਏ ਪਿੰਡ ਸ਼ਹਿਰ ਨੀ।
ਸੁਖਚੈਨ ਸਿੰਘ,ਠੱਠੀ ਭਾਈ,

Have something to say? Post your comment