Wednesday, July 02, 2025
24 Punjabi News World
Mobile No: + 31 6 39 55 2600
Email id: hssandhu8@gmail.com

Poem

ਧੂੜ ਉਡਾਈ ਵਕ਼ਤ ਨੇ , - ਸੰਦੀਪ ਕੌਰ ਤਲਵੰਡੀ

January 01, 2022 11:59 PM

ਧੂੜ ਉਡਾਈ ਵਕ਼ਤ ਨੇ ,
ਚੜ੍ਹਿਆ ਅਗਲਾ ਸਾਲ,
ਪੱਤਰੀ ਮੁੜ ਮੁੜ ਦੱਸਦੀ
ਰਹਿਣਾ ਓਹੀ ਹਾਲ।
ਨੁਹਾਰ ਬਦਲ ਜਾਏ ਦੇਸ਼ ਦੀ,
ਮਨਾ ਚੱਲ ਕੋਈ ਐਸੀ ਚਾਲ।
ਕੱਢੋ ਦੇਸ਼ ਚੋਂ ਕਾਲੇ ਲੋਕਾਂ ਨੂੰ,
ਬੰਦ ਹੋ ਜਾਏ ਚਿੱਟਾ ਮਾਲ।
ਧੂੜ ਉਡਾਈ ਵਕ਼ਤ ਨੇ,
ਚੜ੍ਹਿਆ ਅਗਲਾ ਸਾਲ।
ਨਾ ਵੱਧਦਾ ਤੇ ਨਾ ਫੁੱਲਦਾ,
ਹੋਇਆ ਦੇਸ਼ ਮੇਰਾ ਬੇਹਾਲ।
ਕੁਰਸੀਆਂ ਵਾਲੇ ਮੋਟੇ, ਚੌੜੇ
ਤੇ ਜਨਤਾ ਹੋਈ ਕੰਗਾਲ,
ਧੂੜ ਉਡਾਈ ਵਕ਼ਤ ਨੇ
ਚੜ੍ਹਿਆ ਅਗਲਾ ਸਾਲ।
ਜਵਾਨੀ ਨਸ਼ੇ ਨੇ ਗਾਲਤੀ
ਕੁਝ ਰੁਲਦੇ ਫਿਰਨ ਜਵਾਨ
ਜੇ ਦੇਸ਼ ਹੋਵੇ ਮੁੱਲ ਪਾਂਵਦਾ,
ਕਿਉਂ ਚੜ੍ਹ ਜਹਾਜੇ ਜਾਣ।
ਹੱਥ ਜੋੜ ਕਰਾਂ ਅਰਦਾਸ ਮਾਲਕਾ
ਇਸ ਦੇਸ਼ ਦਾ ਕੁਝ ਸਵਾਰ।
ਧੂੜ ਉਡਾਈ ਵਕ਼ਤ ਨੇ
ਚੜ੍ਹਿਆ ਅਗਲਾ ਸਾਲ,
ਪੱਤਰੀ ਮੁੜ ਮੁੜ ਦੱਸਦੀ
ਰਹਿਣਾ ਓਹੀ ਹਾਲ।
ਸੰਦੀਪ ਕੌਰ ਤਲਵੰਡੀ

Have something to say? Post your comment