Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

*ਨਵਾਂ ਸਾਲ ਇਹ ਹੋਏ ਮੁਬਾਰਕ*

December 30, 2021 10:07 PM
*ਨਵਾਂ ਸਾਲ ਇਹ ਹੋਏ ਮੁਬਾਰਕ*
 
 
ਲੱਖ ਲੱਖ ਹੈ ਪ੍ਰਣਾਮ ਜੀ ਮੇਰਾ, ਪਰਵਰਦਗਾਰ ਸਹਾਈ ਨੂੰ
ਅਲ਼ਵਿਦਾ ਆਖਾਂ 21 ਨੂੰ ਤੇ, ਜੀ ਆਇਆਂ ਹੈ 22 ਨੂੰ
 
ਹੇ ਮੇਹਰਾਂ ਦੇ ਸਾਈਆਂ ਕੱਟੀਂ, 22 ਵਿੱਚ ਮਹਾਂਮਾਰੀ ਨੂੰ
ਖੁਸ਼ੀਆਂ ਤੇ ਸੁੱਖ ਦੇਵੀਂ ਦਾਤਾ, ਆਪਣੀ ਖਲ਼ਕਤ ਸਾਰੀ ਨੂੰ
ਸੜਕਾਂ ਉੱਤੇ ਸਾਉਣ ਸਦਾ ਜੋ, ਨਾ ਤਰਸਣ ਰਜਾਈ ਨੂੰ
                                   ਅਲ਼ਵਿਦਾ.....
 
ਦੁੱਖ ਦੁਨੀਆਂ ਦੇ ਕੱਟਕੇ ਸਾਰੇ, ਸਭਨੂੰ ਸੁੱਖ ਇਹ ਸਾਲ ਦੇਵੇ
ਮੰਤਰੀਆਂ ਨੂੰ ਛੱਡ ਦਏ ਭਾਵੇਂ, ਗਰੀਬਾਂ ਨੂੰ ਹਰ ਹਾਲ ਦੇਵੇ
ਜੋ ਰੋਟੀ ਨੂੰ ਤਰਸਦਿਆਂ ਵੀ, ਪਹਿਲ ਦੇਣ ਭਲਿਆਈ ਨੂੰ
                                   ਅਲ਼ਵਿਦਾ.....
 
ਨਾ ਕੋ ਬੈਰੀ ਨਾਹੀ ਬੇਗਾਨਾ, ਸਭਨਾ ਸੰਗ ਬਣ ਆਵੇ ਜੀ
ਦੁਨੀਆਂ ਦਾ ਹਰ ਮਰਦ ਤੇ ਔਰਤ, ਚੰਗੇ ਕਰਮ ਕਮਾਵੇ ਜੀ
ਡਰੱਗ ਮਾਫ਼ੀਆ, ਭ੍ਰਸ਼ਿਟਾਚਾਰ ਤੇ, ਪੈ ਜਾਏ ਨੱਥ ਕਸਾਈ ਨੂੰ
                                   ਅਲ਼ਵਿਦਾ.....
 
ਬੇਅਦਬੀ ਦੇ ਮਾਮਲਿਆਂ ਵਿੱਚ, ਜਿਨਾਂ ਦੁਸ਼ਟ ਬਚਾਏ ਨੇ
ਨੰਗੇ ਹੋ ਜਾਣ ਗੁਰਾਂ ਦੇ ਦੋਸ਼ੀ, ਜਿਨਾਂ ਨੋਟ ਕਮਾਏ ਨੇ
ਮਾਇਆ ਦੇ ਹੰਕਾਰ ਵਿੱਚ ਜੋ, ਭੁੱਲ ਗਏ ਅੱਜ ਖ਼ੁਦਾਈ ਨੂੰ
                                   ਅਲ਼ਵਿਦਾ.....
 
ਨਵਾਂ ਸਾਲ ਇਹ ਹੋਏ ਮੁਬਾਰਕ, ਜੂਨਾਂ ਲੱਖ ਚਉਰਾਸੀਆਂ ਨੂੰ
ਭਾਰਤ ਤੇ ਪੰਜਾਬ ਸਮੇਤ, ਵਧਾਈਆਂ ਸਲੇਮਪੁਰ ਵਾਸੀਆਂ ਨੂੰ
ਤੁਸੀਂ ਵੀ ਸਾਰੇ ਦਿਓ ਵਧਾਈਆਂ, ਆਪਣੇ "ਲੱਖੇ" ਭਾਈ ਨੂੰ
                                   ਅਲ਼ਵਿਦਾ.....
 
ਲਖਵਿੰਦਰ ਸਿੰਘ "ਲੱਖਾ" ਸਲੇਮਪੁਰੀ
ਵਟਸਐਪ: +447438398345
 

Have something to say? Post your comment