Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਕਿਸਾਨੀ ਅਤੇ ਜਵਾਨੀ - ਸੁਖਪਾਲ ਸਿੰਘ ਗਿੱਲ

December 29, 2021 11:40 PM

ਕਿਸਾਨੀ ਅਤੇ ਜਵਾਨੀ

ਲੋਕ ਲਹਿਰ ਜਦ ਪੈਦਾ ਹੁੰਦੀ ,
ਪਿੱਛੇ ਰੋਸ ਨਿਸ਼ਾਨੀ ਹੁੰਦੀ ,
ਧਰਤੀ ਪੁੱਤਰ ਜਾਗ ਹੀ ਪੈਂਦੇ ,
ਦੇਣ ਲਈ ਕੁਰਬਾਨੀ ਹੁੰਦੀ ,
ਛੱਡ ਬੰਦੂਕਾਂ ਪੁੱਤ ਪੰਜਾਬੀ ,
ਸਾਹਿਤਕ ਕਲਮ ਨਿਸ਼ਾਨੀ ਹੁੰਦੀ ,
ਦਿਲਜੀਤ , ਬਾਵੇ , ਬੀਰ ਅਤੇ ਹਰਭਜਨ ਜਿਹੇ ,
ਸਮਝਾ ਹੀ ਦਿੰਦੇ , ਹੁਣ ਨਾ ਜੰਗ ਮੈਦਾਨੀ ਹੁੰਦੀ ,
ਉੱਠੇ ਪੁੱਤਰ , ਧੀ ਜਦੋਂ ਵੀ ,
ਹੱਕਾਂ ਲਈ ਨੀਂ ਚਰਨੀ ਪੈਂਦੀ ,
ਹਰਫ਼ , ਕੰਨਵਰ ਅਤੇ ਜੱਸ ਬਾਜਵੇ ,
ਅਵਾਜ਼ ਬੁਲੰਦ ਕਰਨੀ ਹੀ ਹੁੰਦੀ ,

ਮਾਂਵਾ , ਧੀਆਂ , ਗੱਭੂਰਆਂ ਲਈ ,
ਪੱਗ ਬਸੰਤੀ ਚੁੰਨੀ ਹੁੰਦੀ ,
ਗੀਤਾਂ ਵਿੱਚ ਸਮਝਾ ਹੀ ਦਿੰਦੇ ,
ਜ਼ਿੰਦਬਾਦ ਜਵਾਨੀ ਹੁੰਦੀ ,
ਸਾਰੇ ਗਾਇਕ ਹਲੂਣਾ ਦੇ ਗਏ ,
ਗੁਰਮੁੱਖੀ ਨਾਲ ਜੋੜ ਕਿਸਾਨੀ ਹੁੰਦੀ ।
ਸੁਖਪਾਲ ਸਿੰਘ ਗਿੱਲ

Have something to say? Post your comment