Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਹਕੀਕੀ ਕਾਵਿ ਵਿਅੰਗ - ਜਸਵੀਰ ਸ਼ਰਮਾਂ ਦੱਦਾਹੂਰ

December 28, 2021 11:17 PM


ਹਕੀਕੀ ਕਾਵਿ ਵਿਅੰਗ
 
ਥਾਂ ਥਾਂ ਰੈਲੀਆਂ ਕਾਰਨ ਕੲੀ ਥਾੲੀਂ ਜਾਮ ਲੱਗਦੇ,
ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲੋਕੀਂ।
ਕੲੀ ਮਰੀਜ਼ ਤਾਂ ਓਥੇ ਈ ਹੋ ਜਾਣ ਪੂਰੇ,
ਡਰ ਦੇ ਮਾਰੇ ਨਾ ਉੱਚਾ ਸਾਹ ਭਰਨ ਲੋਕੀਂ।
ਸਿਆਸਤ ਚੰਦਰੀ ਵੰਡੀਆਂ ਪਾਈ ਜਾਂਦੀ,
ਫਿਰ ਵੀ ਹੁੰਮ ਹੁਮਾ ਕੇ ਓਥੇ ਜਾ ਖੜ੍ਹਨ ਲੋਕੀਂ।
ਦੱਦਾਹੂਰੀਆ ਸਿਆਸੀਆਂ ਤੋਂ ਰੱਬ ਡਰਦੈ,
ਪਤਾ ਨਹੀਂ ਅੱਜਕਲ੍ਹ ਦੇ ਕਾਹਤੋਂ ਨਾਂ ਡਰਨ ਲੋਕੀਂ?
ਰਾਜ ਨਹੀਂ ਸੇਵਾ ਦਾ ਨਾਅਰਾ ਨੇ ਸੱਭ ਲਾਉਂਦੇ,
ਲੋੜ ਪ੍ਰਤੱਖ ਨੂੰ ਪਵੇ ਕਦੇ ਪ੍ਰਮਾਣ ਦੀ ਨਾ।
ਜਿਹੜੇ ਘਰ ਬਾਰ ਛੱਡ ਇਨ੍ਹਾਂ ਲੲੀ ਰਾਤ ਦਿਨ ਇੱਕ ਕਰਦੇ,
ਗੰਦੀ ਸਿਆਸਤ ਇਹ ਓਹਨਾਂ ਨੂੰ ਵੀ ਸਿਆਣਦੀ ਨਾ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment