Sunday, July 06, 2025
24 Punjabi News World
Mobile No: + 31 6 39 55 2600
Email id: hssandhu8@gmail.com

Poem

ਗ਼ਜ਼ਲ -   ਪ੍ਰੋ. ਨਵ ਸੰਗੀਤ ਸਿੰਘ

December 27, 2021 11:49 PM
ਗ਼ਜ਼ਲ 
""""""""
 
 
 
ਕਿਸ ਨੂੰ ਦਿਲ ਦਾ ਹਾਲ ਸੁਣਾਵਾਂ? 
ਮੈਂ  ਬੇਬੱਸ,  ਦੱਸਣੋਂ  ਘਬਰਾਵਾਂ।
 
ਸੱਚ 'ਤੇ ਪਹਿਰਾ ਦਿਆਂ ਹਮੇਸ਼ਾ, 
ਝੂਠ ਨੂੰ ਫਹੁੜੀ ਕਿੰਜ ਬਣਾਵਾਂ।
 
ਕਹਿ ਦੇਣੈ ਅੱਖੀਆਂ ਨੇ ਸਭ ਕੁਝ 
ਹਿਰਦੇ ਦੀ ਗੱਲ ਕਿਵੇਂ ਛੁਪਾਵਾਂ ? 
 
ਨਾ   ਬੇੜੀ,   ਨਾ   ਚੱਪੂ  ਕੋਈ , 
ਪਰਲੇ  ਕੰਢੇ  ਕਿੱਦਾਂ  ਜਾਵਾਂ  ? 
 
ਜ਼ੁਲਫ਼ ਨਹੀਂ, ਯਾਰੋ ਜੀਵਨ ਹੈ, 
ਮੈਨੂੰ ਦੱਸੋ , ਕਿੰਜ  ਸੁਲਝਾਵਾਂ ? 
 
ਯਾਦਾਂ ਨੇ ਜੋ ਝੁਰਮਟ ਪਾਇਆ , 
ਵਰਸਣ ਅੱਖੀਆਂ, ਤਰਸਣ ਬਾਹਵਾਂ।
 
ਅੱਖੀਓਂ ਸਬਰ-ਪਿਆਲਾ ਛਲ਼ਕੇ, 
ਜਦ ਵੀ ਅੰਬਰੀਂ ਛਾਣ ਘਟਾਵਾਂ। 
 
ਮਨ-ਅੰਤਰ  ਦੀ  ਵੀਣਾ  ਜਾਣੇ, 
'ਨਵ ਸੰਗੀਤ' ਦਾ ਵੀ ਸਿਰਨਾਵਾਂ
 
  ਪ੍ਰੋ. ਨਵ ਸੰਗੀਤ ਸਿੰਘ

Have something to say? Post your comment