Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਲਾਹਣਤ - ਵੀਰਪਾਲ ਕੌਰ ਭੱਠਲ

December 27, 2021 11:44 PM
ਲਾਹਣਤ
 
ਲੱਖ ਲਾਹਣਤ ਔਰਤ ਹੋਣ ਤੇ ,
ਤੂੰ ਔਰਤ ਦੇ ਨਾ ਭਾਰ।
 ਤੇਰੇ ਚੱਲ ਜਾਣ ਕੀੜੇ ਪਾਪਣੇ ,
ਤੈਨੂੰ ਧੁਰੋੰ ਪਵੇ ਫਟਕਾਰ।
 ਤੈਨੂੰ ਮੰਗੀ ਮੌਤ ਵੀ ਨਾ ਮਿਲੇ ,
ਤੈਥੋੰ ਜਾਵੇ ਜ਼ਿੰਦਗੀ ਉਕ।
 ਤੂੰ ਰਗੜੇ ਨੱਕ ਔਲਾਦ ਲਈ ,
ਨੀ ਤੇਰੀ ਹਰੀ ਹੋਵੇ ਨਾ ਕੁੱਖ  ।
 
 
ਖਸਮ ਹੰਢਾ ਕੇ ਪਾਪਣੇ,
 ਸਿਟੀ ਜੰਮ ਕੇ ਅਲਫ ਮਸੂਮ।
 ਤੇਰੇ ਕੰਨੀਂ ਚੀਕਾਂ ਪੈਣ ਉਹਦੀਆਂ,
 ਮਿਲੇ ਨਾ ਤੈਨੂੰ ਸਕੂਨ ।
ਉਹ ਕੰਧਾਂ ਵਿਚ ਹੱਥ ਮਾਰੇ ਤੂੰ ,
 ਜਿਹੜੇ ਹੱਥੀਂ ਦਿੱਤੀ ਸੁੱਟ।
 ਤੂੰ ਰਗੜੇ ਨੱਕ ਔਲਾਦ ਲਈ,
 ਨੀ ਤੇਰੀ ਹਰੀ ਹੋਵੇ ਨਾ ਕੁੱਖ  ।
 
 
ਲੱਗ ਮਾਸੂਮ ਤੇ ਜਾਣ ਨੀਂ,
 ਤੈਨੂੰ ਹੌਕੇ ਬਣ ਸ਼ਰਾਪ ।
ਉਹ ਹੈਨੀ ਬਖਸ਼ਣਯੋਗ ਨੀ ,
ਜਿਹੜਾ  ਕੀਤਾ ਏ ਤੂੰ  ਪਾਪ ।
ਤੈਨੂੰ ਕਮਲੀ ਕਰਦੇ ਪਾਪਣੇ,
 ਹਵਸ ਤੇਰੀ ਦੀ ਭੁੱਖ ।
ਤੂੰ  ਰਗੜੇ ਨੱਕ ਔਲਾਦ ਲਈ,
 ਨੀ ਤੇਰੀ ਹਰੀ ਹੋਵੇ ਨਾ ਕੁੱਖ   ।
 
 
ਨੀ ਤੇਰੇ ਤੋਂ ਕੁੱਤੀ ਵੀ ਚੰਗੀ ,
ਜੀਹਨੇ ਲਈ ਸੰਭਾਲ ।
"ਵੀਰਪਾਲ ਭੱਠਲ"ਸੱਚ ਆਖਦੀ ,
ਤੂੰ ਬਣਗੀ ਧੀ ਦਾ ਕਾਲ  ।
 ਇੰਜ ਮਰਨ ਲਈ ਨਾ ਛੱਡਦੀ,
 ਤੂੰ ਗਲ਼ ਹੀ ਦਿੰਦੀ ਘੁੱਟ ।
ਤੂੰ ਰਗੜੇ ਨੱਕ ਅੌਲਾਦ ਲਈ ,
ਨੀ ਤੇਰੀ ਹਰੀ ਹੋਵੇ ਨਾ ਕੁੱਖ  ।
 
ਵੀਰਪਾਲ ਕੌਰ ਭੱਠਲ

Have something to say? Post your comment