Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਗੁਰਾਂ ਦੇ ਲਾਲ ਪਿਆਰੇ - ਬਲਤੇਜ ਸਿੰਘ ਸੰਧੂ

December 26, 2021 06:47 PM
                      ਗੁਰਾਂ ਦੇ ਲਾਲ ਪਿਆਰੇ 
 
ਸਿੱਖੀ ਦੀਆਂ ਨੀਹਾਂ ਕਰ ਗਏ ਪੱਕੀਆਂ ਦੋ ਗੁਰੂ ਗੋਬਿੰਦ ਸਿੰਘ ਦੇ ਲਾਲ ਪਿਆਰੇ 
ਦੋ ਚਮਕੌਰ ਸਾਹਿਬ ਵਿੱਚ ਸ਼ਹੀਦੀ ਦਾ ਜਾਮ ਪੀ ਗਏ ਗੁਰਾਂ ਦੇ ਰਾਜ ਦੁਲਾਰੇ 
ਰਤਾ ਨਾ ਡੋਲੇ ਮੇਰੇ ਪਿਆਰੇ ਪ੍ਰੀਤਮ ਚੋਜੀ ਲਾਉਂਦੇ ਰਹੇ ਜੈਕਾਰੇ। 
ਦਸਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਦੇ ਦੁਨੀਆਂ ਤੋਂ ਚੋਜ ਨਿਆਰੇ,
 
ਕੱਚੀ ਗੜ੍ਹੀ ਵਿੱਚ ਚਾਲੀ ਸਿੰਘ ਤੇ ਦਸ ਲੱਖ ਦੀਆਂ ਭਾਰੀ ਫੌਜਾਂ 
ਸਿੰਘ ਚੜਦੀ ਕਲ੍ਹਾ ਵਿੱਚ ਜੈਕਾਰੇ ਛੱਡਦੇ ਕਹਿਣ ਗੁਰਾਂ ਦੀ ਰਹਿਮਤ ਦੀਆਂ ਮੌਜਾਂ 
ਸਵਾ ਸਵਾ ਲੱਖ ਨਾਲ ਅੱਜ ਕੱਲੇ-ਕੱਲੇ ਭਿੜ ਗਏ ਗੁਰਾਂ ਦੇ ਸਿੰਘ ਪਿਆਰੇ।
ਦਸਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਦੇ ਦੁਨੀਆਂ ਤੋਂ ਚੋਜ ਨਿਆਰੇ,
 
ਮਾਂ ਗੁਜਰੀ ਤੇ ਗੁਰੂ ਤੇਗ ਬਹਾਦੁਰ ਜੀ ਦਾ ਅਣਖੀ ਪੁੱਤ ਯੋਧਾ 
ਗਊ ਗਰੀਬ ਦੀ ਰੱਖਿਆ ਕਰਦਾ ਜਾਲਮ ਨੂੰ ਲਾਉਂਦਾ ਸੋਧਾ 
ਦੇ ਕੇ ਥਾਪੜਾ ਗੁਰੂ ਗੋਬਿੰਦ ਸਿੰਘ ਜੀ ਨੇ ਸੇਰਾਂ ਦੀ ਕੌਮ ਬਣਾਈ 
ਆਪਣੀ ਲੲੀ ਨਹੀ ਜੋ ਜਾਨ ਦੇਸ਼ ਕੌਮ ਲਈ ਵਾਰੇ।
ਦਸਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਦੇ ਦੁਨੀਆਂ ਤੋਂ ਚੋਜ ਨਿਆਰੇ,
 
ਪਰਿਵਾਰ ਵਿਛੋੜੇ ਅਤੇ ਸ਼ਹੀਦੀਆ ਦੇ ਦਿਨ ਨੇ ਆਜੋ ਸਿੰਘੋ ਸੀਸ ਨਿਵਾਈਏ
ਜਿੱਥੇ ਜਿੱਥੇ ਹੋਈਆ ਸ਼ਹੀਦੀਆ ਆਪੋ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਈਏ 
ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਵਿੱਚੋਂ ਨਾ ਕੌਮ ਦੇ ਹੀਰੇ ਸੰਧੂਆਂ ਕਿਧਰੇ ਜਾਣ ਵਿਸਾਰੇ। 
ਦਸ਼ਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਦੇ ਦੁਨੀਆਂ ਤੋਂ ਚੋਜ ਨਿਆਰੇ,
ਬਲਤੇਜ ਸਿੰਘ ਸੰਧੂ ਬੁਰਜ ਲੱਧਾ
 ਜ਼ਿਲਾ ਬਠਿੰਡਾ 

Have something to say? Post your comment