Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Poem

ਜੂਝਦਾ ਪੰਜਾਬ - ਵੀਰਪਾਲ ਭੱਠਲ

December 22, 2021 11:40 PM
ਜੂਝਦਾ ਪੰਜਾਬ  
 
 
ਖ਼ਬਰਾਂ ਹੋਣ ਜਾਂ ਭਾਸ਼ਣ ਹੱਕ ਨਾਅਰਾ ਲਾਉਣਾ ਏ ,
ਕਿਵੇਂ ਪੰਜਾਬ  ਬਚਾਈਏ ਲੋਕਾਂ ਨੂੰ ਸਮਝਾਉਣਾ ਏ।
ਇਕੱਠ ਨੀ ਕਰਿਆ ਸਰਨਾ ਇਕਜੁੱਟ ਹੋਣਾ ਏ,
ਰਾਜ ਭਾਗ ਦੀ ਚਾਬੀ ਹੁਣ ਖੋਹਣੀ ਗਦਾਰਾਂ ਤੋਂ ।
ਹੱਕ ਮੰਗਿਆੰ ਨਹੀਂ ਮਿਲਣੇ ਖੋਹਣੇ ਪੈਣੇ ਆ ,
 ਮਾਨ ਬਾਈ ਲੜਕੇ ਲੋਟੂ ਸਰਕਾਰਾਂ ਤੋਂ  ।
 
 
ਬੇੜਾ ਦਿੱਤਾ ਕਰ ਇਨ੍ਹਾਂ ਨੇ ਗਰਕ ਜਵਾਨੀ ਦਾ ,
ਘੁੱਟ ਦਿੱਤਾ ਗਲ਼ ਆਪਣੇ ਫ਼ਾਇਦੇ ਲਈ ਕਿਰਸਾਨੀ ਦਾ।
ਜੇ ਸਾਡੇ ਕੋਲ ਸਾਡੇ ਹੱਕ ਹੋਵਣ  ,
ਨਾ ਮਾਵਾਂ ਦੇ ਪੁੱਤ ਮਰਨ ਅੰਦੋਲਨ ਵਿੱਚ ਦੁਬਾਰਾ ਤੋਂ।
ਹੱਕ ਮੰਗਿਆੰ ਨਹੀਂ ਮਿਲਣੇ  ਖੋਹਣੇ ਪੈਣੇ ਆ ,
ਮਾਨ ਬਾਈ  ਲੜਕੇ ਲੋਟੂ ਸਰਕਾਰਾਂ ਤੋਂ  ।
 
 
ਆਟਾ ਦਾਲ ਸਕੀਮ ਨਹੀਂ ਰੋਜ਼ਗਾਰ ਦਵਾਉਣਾ ਏ,
ਬੱਬੂ ਮਾਨ" ਲੋਕਾਂ ਦਾ ਸੁੱਤਾ ਜ਼ਮੀਰ ਜਗਾਉਣਾ ਏ  ।
ਇਨਕਲਾਬ  ਸਪੀਚ ਲਿਆਓ  ਥੋਡੀ ,
ਜੂਥ ਬਡ਼ਾ ਪ੍ਰਭਾਵਿਤ ਹੈ ਥੋਡੇ ਵਿਚਾਰਾਂ ਤੋਂ  ।
ਹੱਕ ਮੰਗਿਆੰ ਨਹੀਂ ਮਿਲਣੇ  ਖੋਹਣੇ ਪੈਣੇ ਆ ,
  ਮਾਨ ਬਾਈ ਲੜਕੇ ਲੋਟੂ ਸਰਕਾਰਾਂ ਤੋਂ  
 
 
ਪੰਜਾਬ ਵਿਧਾਨ ਸਭਾ ਦੀਆਂ ਚੋਣਾ ਆ ਗਈਆਂ ਨੇੜੇ,
ਵੀਰਪਾਲ ਭੱਠਲ "ਬੇਨਕਾਬ ਹੋ ਗਏ ਲੀਡਰਾਂ ਦੇ ਚਿਹਰੇ  ।
   ਗੈਰ ਸਿਆਸੀ ਨਹੀਂ ਸਿਆਸੀ ਬਨਣਾ ਪਉ ਮਾਨਾ",
ਪੰਜਾਬੀਆਂ ਨੂੰ ਉਮੀਦ ਤੈਥੋਂ ਹੈਨੀ ਸਰਕਾਰਾਂ ਤੋਂ  ।
ਹੱਕ ਮੰਗਿਆੰ ਨਹੀਂ ਮਿਲਣੇ ਖੋਹਣੇ ਪੈਣੇ ਆ ,
ਮਾਨ ਬਾਈ ਲੜਕੇ  ਲੋਟੂ ਸਰਕਾਰਾਂ ਤੋਂ।
 
    ਵੀਰਪਾਲ ਭੱਠਲ

Have something to say? Post your comment