Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਸ਼ੋਰ - ਸੁਖਚੈਨ ਸਿੰਘ

December 13, 2021 11:45 PM
ਲੰਬੇ ਪੈਂਡਿਆਂ ਦਾ ਸਫ਼ਰ ਮੁਕਾ ਰਹੇ ਹਾਂ
ਕਿਤੇ ਆ ਰਹੇ ਆ ਤੇ ਕਿਤੇ ਜਾ ਰਹੇ ਹਾ
 ਪਲਕਾਂ ਸੱਜਣਾਂ ਦੇ ਰਾਹੇ ਵਿਛਾ ਰਹੇ ਹਾਂ
ਜ਼ਿੰਦਗੀ ਏਦਾਂ ਹੀ ਬੱਸ ਲੰਘਾ ਰਹੇ ਹਾਂ
 
 ਲੱਗੀ ਦੌੜ ਪੈਸੇ ਦੀ ਜ਼ਮਾਨੇ ਅੰਦਰ
ਪਤਾ ਨਾਲੇ ਖ਼ਾਲੀ ਹੱਥ ਗਿਆ ਸਿੰਕਦਰ
 ਫੇਰ ਵੀ ਝੂਠ,ਫਰੇਬ ਕਮਾ ਰਹੇ ਹਾਂ
ਆਪਾਂ  ਕਿਉਂ ਸ਼ੋਰ ਮਚਾ ਰਹੇ ਹਾਂ
 
ਵਾਧੇ ਕੀਤੇ ਜੋ  ਸੱਜਣਾਂ ਨਾਲ ਨਿਭਾ ਰਹੇ ਹਾਂ
ਬੱਲੇ ਬੱਲੇ ਫੋਕੀ ਟੌਹਰ ਲਈ ਕਰਾਂ ਰਹੇ ਹਾਂ
ਪਤਾ ਨਿਕਲ ਜਾਣੀ ਹਵਾ ਸਕਿੰਟ ਵਿੱਚ 
ਆਪਾਂ ਕਿਉਂ ਸ਼ੋਰ ਮਚਾ ਰਹੇ ਹਾਂ।
ਜਾਣਦੇ ਨੀਤੀਆਂ ਅਸੀਂ ਵੈਰੀ ਦੀਆਂ ਨੂੰ
ਫਿਰ ਵੀ ਉੱਧਰੇ ਨੂੰ ਵਹਿਣ ਵਹਾ ਰਹੇ ਹਾਂ
ਬਦਲੋ ਸੋਚ ਇੱਕ ਦੂਜੇ ਨੂੰ ਬਤਾ ਰਹੇ ਹਾਂ
ਆਪਾਂ ਕਿਉਂ ਸ਼ੋਰ ਮਚਾ ਰਹੇ ਹਾਂ।
 
ਚੱਲਣਾ ਪੈਣਾ ਹੈ ਉਦੀ ਰਜ਼ਾ ਅੰਦਰ
ਸਦੀਆਂ ਤੋਂ ਸੁਣਦੇ ਆ ਰਹੇ ਹਾਂ
ਸੁਖਚੈਨ, ਜਮਾਂ ਨੇ ਕੱਡ ਜਾਨ ਲੈਣੀ
ਆਪਾਂ ਕਿਉਂ ਸ਼ੋਰ ਮਚਾ ਰਹੇ ਹਾਂ।
ਸੁਖਚੈਨ ਸਿੰਘ

Have something to say? Post your comment