Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਸ਼ੁਕਰਾਨਾ - ਕਮਲਜੀਤ ਕੌਰ

December 12, 2021 09:59 PM

ਸ਼ੁਕਰਾਨਾ

ਕਿਸਾਨੀ ਅੰਦੋਲਨ ਦੇ ਹਰ ਜੀਅ ਨੂੰ,
ਸ਼ੁਕਰਾਨਾ ਕਰ ਰਹੇ ਹਾਂ ।
ਸਦੀਆਂ ਤੋਂ ਅਸੀਂ ਹਰਜਾਨਾ ਭਰ ਰਹੇ ਹਾਂ ।
ਵਪਾਰੀ ਜੇਬਾਂ ਭਰ ਰਹੇ ਨੇ ਅਸੀਂ ਜੇਲ੍ਹਾਂ ਭਰ ਰਹੇ ਹਾਂ ।
ਪੁਰਾਣੇ ਸਮਿਆਂ ਤੋਂ ਦੇ-ਦੇ ਕੇ ਕੁਰਬਾਨੀਆਂ ,
ਭੈੜੀ ਦਿੱਲੀਏ ਤੈਨੂੰ ਅਸੀਂ ਹਰਜਾਨਾ ਭਰ ਰਹੇ ਹਾਂ ।
ਵੱਸਦੇ ਘਰਾਂ ਨੂੰ ਅਸੀਂ ਖਾਲੀ ਕਰ ਰਹੇ ਹਾਂ ।
ਸਾਰੇ ਲੋਕਾਂ ਦੇ ਹੱਕਾਂ ਲਈ ਅਸੀਂ ਹਿੱਕਾਂ ਤਾਣ ਕੇ ਲੜ ਰਹੇ ਹਾਂ ।
ਕਿਸਾਨੀ ਅੰਦੋਲਨ ਦੇ ਇੱਕ -ਇੱਕ ਸ਼ਹੀਦ ਦਾ ,
ਅੱਜ ਸ਼ੁਕਰਾਨਾ ਕਰ ਰਹੇ ਹਾਂ ।
ਅੱਜ ਸ਼ੁਕਰਾਨਾ ਕਰ ਰਹੇ ਹਾਂ ।
ਕਮਲਜੀਤ ਕੌਰ

Have something to say? Post your comment