Tuesday, April 23, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਕਲਮਾਂ - ਸਤਨਾਮ_ਬਾਰੀਆ

November 15, 2021 11:35 PM
ਕਲਮਾਂ
 
 
ਨਾਨਕ ਦੀਆਂ ਲਿਖਤਾ ਨੂੰ ਪੜ੍ਹ ਲੈ ਤੂੰ,
ਦੁਬਿਧਾਵਾਂ ਨਾਲ ਭਰੇ ਇੱਥੇ, ਸੰਸਾਰ ਨੇ।
 
ਸੁਲਤਾਨ ਬਾਹੂ,ਸ਼ਾਹ ਹੁਸੈਨ ਤੇ ਬੁੱਲੇਸ਼ਾਹ,
ਸੰਤ ਵੀ ਨੇ, ਤੇ ਸੂਫੀ ਕਵੀ, ਗੁਲਜ਼ਾਰ ਨੇ।
 
ਮਹਾਂਕਵੀ ਗੋਬਿੰਦ ਸਿੰਘ ਜੀ ਲਿਖਦੇ ਨੇ,
ਜਾਤਾਂ-ਪਾਤਾਂ ਦੇ ਕਿਉ, ਇੱਥੇ ਭਰਮਾਰ ਨੇ।
 
ਇਹ ਫਜਲ,ਵਹਾਬ ਦੀਆ ਨਜ਼ਮਾਂ ਜੋ,
ਹਰ ਹਰਫ ਗਹਿਰਾਈ, ਤੇ ਪਾਏਦਾਰ ਨੇ।
 
ਵਾਰਿਸ਼ ਸ਼ਾਹ, ਹਾਸ਼ਮ ਸ਼ਾਹ ਤੇ ਪੀਲੂ,
ਤੇਰੇ ਗੁਜਰੇ ਜਮਾਨੇ ਦੇ, ਕਿੱਸੇਕਾਰ ਨੇ।
 
ਪੜ੍ਹੀ ਭੀਮ ਰਾਓ ਨੇ ਜੋ ਲਿਖਿਆ ਏ,
ਲੋਕ ਤੇਰਿਆ ਹੱਕਾਂ ਦੇ ਕਿਉ, ਹੱਕਦਾਰ ਨੇ।
 
ਰੁਹਾਨੀ ਫਲਸਫ਼ੇ ਮੁਹੰਮਦ ਇਕਬਾਲ ਦੇ,
ਦੇਦੇਂ ਸੇਧ ਜਮਾਨੇ ਨੂੰ, ਉਚੇ ਕਿਰਦਾਰ ਨੇ।
 
ਬੋਲ ਸ਼ਿਵ ਦੇ ਵੀ ਕਦੇ ਮਹਿਸੂਸ ਕਰੀ,
ਬਾਹਰੋ ਸ਼ੀਤ ਤੇ ਅੰਦਰੋ, ਅੰਗਿਆਰ ਨੇ।
 
ਗਨੀਮਤ ਇਹ ਵੀ ਹੈ ਕਿ 'ਬਾਰੀਆ',
ਬੜੀਆ ਹੋਰ ਵੀ ਨੇ ਕਲਮਾਂ, ਜੋ ਬੇਸ਼ੁਮਾਰ ਨੇ।
 
ਸਤਨਾਮ_ਬਾਰੀਆ

Have something to say? Post your comment