Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

ਗ਼ਜ਼ਲ - ਸੁਖਦੇਵ ਸਿੰਘ ਔਲਖ਼

November 14, 2021 12:01 AM
ਗ਼ਜ਼ਲ                
 
 
 
ਅਸੀਂ ਤੁਰੇ ਹਾਂ ਸਦਾ, ਦਰਿਆਵਾਂ ਦੇ ਨਾਲ ਨਾਲ   ।
ਜਿਉਂ ਤੁਰੇ ਦੁਨੀਆਂ, ਇਛਾਵਾਂ  ਦੇ  ਨਾਲ  ਨਾਲ   ।।
 
ਹੈ ਬਦਨਾਮ  ਨੇਤਾ ,ਜੋ  ਕੁਰਸੀ ਲਈ  ਬਦਲਦੈ  ।
ਕੌਣ ਨੀ ਬਦਲਦਾ , ਦੱਸ ਛਾਵਾਂ ਦੇ  ਨਾਲ ਨਾਲ  ।।
 
ਮੌਸਮ ਚੋਣਾਂ  ਦਾ ,ਜੰਗਲ ਵਿੱਚ ਮੰਗਲ ਹੋ ਗਿਆ।
ਗਿਰਝਾਂ ਸਰਗਰਮ ਨੇ, ਹੁਣ ਕਾਵਾਂ ਦੇ ਨਾਲ ਨਾਲ।।
 
ਜ਼ਿੰਦਗੀ  ਦੀ  ਗੱਡੀ ,ਕਦ ਇੱਕਸਾਰ ਹੈ  ਚਲਦੀ  ।
ਹੌਂਕੇ  ਹੰਝੂ  ਮਿਲਦੇ , ਚਾਵਾਂ  ਦੇ  ਨਾਲ   ਨਾਲ  ।।
 
ਮੰਜਿਲ ਪਾਉਣ ਲਈ, ਦੀਵਾ  ਮੱਥੇ  ਦਾ ਜਗਾਈ  ।
ਕਦਮ ਮਜਬੂਤ ਰੱਖੀਂ ,ਪੜਾਵਾਂ  ਦੇ  ਨਾਲ  ਨਾਲ  ।।
 
ਹਨੇਰੇ  ਤੋਂ  ਡਰਕੇ , ਨਿਹੱਥਾ  ਨਾ  ਸਮਝ  ਬੈਠੀਂ  ।
ਤਰਕਵਾਦ ਹੈ ਚਲਦਾ, ਬਲਾਵਾਂ  ਦੇ ਨਾਲ  ਨਾਲ ।।
 
ਭਵਿੱਖ ਬਚਾਉਣੈ ,ਤਾਂ  ਇਤਿਹਾਸ  ਸੰਭਾਲ ਰੱਖੀਂ ।
ਵਹਿਣ ਬਦਲ ਜਾਂਦੇ ਨੇ, ਹਵਾਵਾਂ ਦੇ ਨਾਲ  ਨਾਲ  ।।
 
ਕਾਬੁਲ  ਵਿੱਚ ਜਨਮੇ, ਮਹਿੰਮਾਂ  'ਤੇ, ਰਹਿਣ ਸਦਾ ।
ਹੌਸਲੇ  ਬੁਲੰਦ   ਨੇ ,  ਘਟਨਾਵਾਂ  ਦੇ  ਨਾਲ ਨਾਲ ।।
 
ਤੈਨੂੰ  ਕਿਵੇਂ  ਦੱਸਾ ,ਔਲਖ਼ ਦੀ ਕੀ ਪਹਿਚਾਣ  ਹੈ ।
ਸਿਰਨਾਵਾਂ   ਬਦਲਦੈ , ਥਾਵਾਂ  ਦੇ  ਨਾਲ  ਨਾਲ  ।।
 
94647-70121
 
ਸੁਖਦੇਵ ਸਿੰਘ ਔਲਖ਼
 

Have something to say? Post your comment