Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਗ਼ਜ਼ਲ = ਹਰਜੀਤ ਕਾਤਿਲ ਸ਼ੇਰਪੁਰ

November 09, 2021 09:43 PM
ਗ਼ਜ਼ਲ



ਉਹ ਕਿਸੇ ਰਿਸ਼ਤੇ ਦੀ ਭਟਕਦੀ ਹੋਈ ਰੂਹ ਸੀ।
ਜਿਸ ਨੂੰ ਤੈਂ ਪਰਖ ਲਿਆ ਸਾਡੇ ਪਿੰਡ ਦੀ ਜੂਹ ਸੀ।

ਉਹ ਰੋਹੀ - ਬੀਆਂਬਾਨ ਵੀ ਗਾਹ ਆਈ ,
ਮੇਰੇ ਤੱਕ ਪੁੱਜਣ ਦੀ ਉਸ ਕੋਲ ਪੱਕੀ ਸੂਹ ਸੀ।

ਉਸ ਦੇ ਹੌਂਸਲੇ ਨੂੰ ਮੈਂ ਦਾਦ ਹਰ ਬਾਰ ਦੇਣੀ ਚਾਹੀ ,
ਜੋ ਕੱਲੀ ਨਹੀਂ ਸੀ ਨਾਲ ਸਬਦਾਂ ਦਾ ਸਮੂਹ ਸੀ।

ਮੈਂ ਉਦਾਸ ਹੋ ਜਾਨਾਂ ਮੈਂ ਉਸ ਨੂੰ ਹਰਫ਼ਾਂ 'ਚ ਪ੍ਰੋਣ ਵੇਲੇ ,
ਉਹ ਅਕਸਰ ਕਹਿ ਦੇਂਦੀ ਮੈਂ , ਮੈਂ ਨਹੀਂ ਬਸ ਤੂੰ ਸੀ।

ਬਰਫ਼ ਦੀ ਸਿਲ ਚੋਂ ਘੜਿਆ ਤੇਰੀ ਸੋਚ ਦਾ ਦੀਵਾ,
ਤੂੰ 'ਕਾਤਿਲ' ਸੀ ਐਵੇਂ ਭਟਕਿਆਂ,ਬੱਸ ਮੈਂ ਤੇਰੀ ਰੂਹ ਸੀ।
 
* ਹਰਜੀਤ ਕਾਤਿਲ ਸ਼ੇਰਪੁਰ
9680795479
 

Have something to say? Post your comment