Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

ਹਿੰਦੀ ਕਵਿਤਾ - ਦਰਵਾਜ਼ੇ-ਖਿੜਕੀਆਂ

November 07, 2021 10:20 PM
ਹਿੰਦੀ ਕਵਿਤਾ 
 
                        ਦਰਵਾਜ਼ੇ-ਖਿੜਕੀਆਂ 
 
 
ਤੂੰ ਸਿਰਫ਼ ਮੇਰਾ ਸਰੀਰ ਹੀ ਵੇਖਿਆ ਹੈ  
ਰੰਗ-ਰੂਪ ਤੇ ਹੀ ਗ਼ੌਰ ਕੀਤਾ ਹੈ 
ਵਾਲਾਂ ਦਾ ਰੰਗ, ਬੁੱਲ੍ਹਾਂ ਦੀ ਬਣਤਰ ਅਤੇ ਅੱਖਾਂ ਦਾ ਸੁਰਮਾ ਵੇਖਿਆ ਹੈ ਸਰੀਰ ਦੇ ਉਤਾਰ-ਚੜ੍ਹਾਅ 'ਤੇ ਲਗਾ ਕੇ ਟਿਕਟਿਕੀ  
ਕਮਰ ਤੋਂ ਉੱਤੇ ਅਤੇ ਹੇਠਾਂ ਠਹਿਰ ਗਈਆਂ ਨਜ਼ਰਾਂ ਤੇਰੀਆਂ 
ਲੱਤਾਂ ਦੀਆਂ ਪਿੰਜਣੀਆਂ ਵੀ ਵੇਖੀਆਂ ਧਿਆਨ ਨਾਲ ਤੂੰ 
ਆਪਣੇ "ਗਿਆਨ-ਨੇਤਰਾਂ" ਨਾਲ਼
ਤੂੰ ਝਾਕ ਲਿਆ ਕੱਪੜਿਆਂ ਦੇ ਅੰਦਰ ਤੱਕ 
ਕਲਪਨਾ ਵਿੱਚ ਹੀ ਭੋਗ ਲਿਆ ਉਹ ਪਲ-ਭਰ ਦਾ ਸੁਖ ਵੀ 
ਪਰ ਤੂੰ ਕਿੱਥੇ ਪੜ੍ਹ ਸਕਿਆ 
ਮੇਰੀਆਂ ਅੱਖਾਂ ਵਿੱਚ ਲਿਖੀ ਇਬਾਰਤ 
ਸਨਮਾਨ ਅਤੇ ਖੁੱਲ੍ਹੀ ਉਡਾਣ ਦੀ ਇੱਛਾ 
ਤੂੰ ਕਿੱਥੇ ਪਹੁੰਚ ਸਕਿਆ ਮੇਰੀ ਰੂਹ ਤੱਕ 
ਜਿੱਥੇ ਸਿਮਟਿਆ ਹੈ ਪ੍ਰੇਮ ਅਤੇ ਸਮਰਪਣ ਦਾ ਅਸੀਮ ਸਾਗਰ 
ਤੂੰ ਤਾਂ ਮੁੜ ਗਿਆ ਉਥੋਂ ਹੀ 
ਜਿੱਥੋਂ ਤਕ ਸਨ ਤੇਰੀ ਸੋਚ ਦੇ 
ਦਰਵਾਜ਼ੇ-ਖਿੜਕੀਆਂ...
 
                     
                      * ਮੂਲ : ਡਾ. ਤਨੁਜਾ ਤਨੂ 
                      * ਅਨੁ : ਪ੍ਰੋ. ਨਵ ਸੰਗੀਤ ਸਿੰਘ 

Have something to say? Post your comment