ਦੀਵਾਲੀ ਆਈ ਦੀਵਾਲੀ ਆਈ
ਸਭ ਨੇ ਹੈ ਜੀ ਕਾਵਾਂ ਰੌਲੀ ਪਾਈ
ਸਰਕਾਰ ਜਾਵੇ ਮਹਿੰਗਾਈ ਵਧਾਈ
ਪੈਟਰੋਲ ਗੈਸ ਅਸਮਾਨੀ ਚੜਾਈ।
ਤੇਲ ਸਰੋਂ ਦਾ ਹੋਇਆ ਬੜਾ ਤੇਜ਼
ਦੀਵਿਆਂ ਵਾਲਿਆਂ ਨੂੰ ਸੁਨੇਹਾ ਭੇਜ
ਏਸ ਵਾਰ ਨੀ ਜਗਾਉਣੇ ਕਿਸੇ ਭਾਈ
ਪੈਟਰੋਲ ਗੈਸ ਅਸਮਾਨੀ ਚੜਾਈ।
ਗ਼ਰੀਬ ਲੋਕਾਂ ਦੀ ਕਾਹਦੀ ਦੀਵਾਲੀ
ਚੀਜ਼ਾਂ ਦੇ ਭਾਅ ਸੁਣ ਆਵੇ ਅਦਾਲੀ
ਬੱਚਿਆਂ ਨੂੰ ਜਾਣ ਝਾੜ ਜੀ ਪਾਈ
ਪੈਟਰੋਲ ਗੈਸ ਅਸਮਾਨੀ ਚੜਾਈ।
ਕੰਮ ਕਾਰ ਨਾ ਚੱਲੇ ਕਿਸੇ ਦਾ ਕਾਈ
ਪਹਿਲਾਂ ਕਰੋਨਾ ਨੇ ਦੁਨੀਆਂ ਹਿਲਾਈ
ਸੁਖਚੈਨ, ਚੋਣਾਂ ਦੇ ਦਿਨ ਸਿਆਸਤ ਗਰਮਾਈ
ਪੈਟਰੋਲ ਗੈਸ ਅਸਮਾਨੀ ਚੜਾਈ।
ਸੁਖਚੈਨ ਸਿੰਘ, ਠੱਠੀ ਭਾਈ,