Thursday, October 21, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

ਸਾਂਝ - ਸੁਖਚੈਨ ਸਿੰਘ

October 10, 2021 11:04 PM
ਪੜ੍ਹ ਜ਼ਿੰਦਗੀ ਦੇ ਪੰਨਿਆਂ ਨੂੰ
ਇੱਕੋ ਜਿਲਦ ਵਿੱਚ ਬੰਨਿਆਂ ਨੂੰ
ਚਾਰ ਚੰਨ ਏ ਲਾਵਣ ਗੇ
ਤੈਨੂੰ ਏ ਸਬਕ ਸਖਾਵਣ ਗੇ।
ਝੂਠ ਰਤਾ ਨਾ ਸੱਜਣਾਂ ਕਾਈ
ਜ਼ਿੰਦਗੀ ਜਾਣੀ ਏਦਾਂ ਲੰਘਾਈ
ਚੁਗੇ ਕੰਢੇ ਰਾਹੋਂ ਜਾਵਣਗੇ
ਤੈਨੂੰ ਏ ਸਬਕ ਸਖਾਵਣ ਗੇ।
ਕੀ ਆਪਣੇ ਕੀ ਪਰਾਏ ਨੇ
ਰਵਾਏ ਤੇ ਕੀ ਹਸਾਏ ਨੇ
ਤੇਰੇ ਮਨ ਸਭ ਨੂੰ ਭਾਵਨਗੇ
ਤੈਨੂੰ ਏ ਸਬਕ ਸਖਾਵਣ ਗੇ।
ਕਿਤਾਬ ਅਧੂਰੀ ਛੱਡੀ ਨਾ
ਜੋਂ ਪੜਿਆਂ ਉਹ ਮਨੋਂ ਕੱਢੀ ਨਾ
ਧੁਰ ਬੰਨੇ ਕਿਤੇ ਲਾਵਣਗੇ‌
ਤੈਨੂੰ ਏ ਸਬਕ ਸਖਾਵਣ ਗੇ।
ਸਾਂਝ ਬਣਾ ਲੈ ਨਾਲ ਕਿਤਾਬਾਂ
ਗਿਆਨ ਮਿਲੇਗਾ ਬੇਹਿਸਾਬਾ 
ਸੁਖਚੈਨ,ਦੁੱਖ ਹਰ ਜਾਵਣਗੇ
ਤੈਨੂੰ ਏ ਸਬਕ ਸਖਾਵਣ ਗੇ।
ਸੁਖਚੈਨ ਸਿੰਘ

Have something to say? Post your comment