Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

ਧੀ ਤੇਰੀ - ਮਨਦੀਪ ਖਾਨਪੁਰੀ

October 09, 2021 11:32 PM
ਧੀ ਤੇਰੀ
 
 
ਮੁੰਡਾ ਜੰਮਿਆ ਤਾਂ ਬਰਫੀ ਵੰਡੀ  
ਧੀ ਜੰਮੀ ਤਾਂ ਲੱਡੂ ਵੀ ਨਹੀਂ  
ਕਿਉਂ ਲੱਗਦਾ ਤੈਨੂੰ ਪੁੱਤ ਹੀ ਕਮਾਊ  
ਧੀ ਤੇਰੀ ਜੱਜ ਲੱਗੂ ਵੀ ਨਹੀਂ  
ਇਹ  ਨਿਆਂ ਨੀ ਮਨਜ਼ੂਰ ਸਾਨੂੰ
ਆਪਣੀ ਤੂੰ ਸਮਝ ਨਾ ਦੂਰ ਤੂੰ ਸਾਨੂੰ  
ਸਭ ਦਾ ਕਰਦੀਆਂ ਆਦਰ ਧੀਆਂ  
ਖੜ੍ਹਦੀਆਂ ਮੁੰਡਿਆਂ ਬਰਾਬਰ ਧੀਆਂ  
ਜਦ ਭਾਈਆਂ ਸਿਰ ਦੁੱਖ ਕੋਈ ਆਵੇ  
ਬਣ ਜਾਂਦੀਆਂ ਗਾਡਰ ਧੀਆਂ  
ਇਹ ਕੰਜਕਾਂ ਨੇ ਤੂੰ ਗਲ ਨਾਲ ਲਾ ਲਈਂ  
ਜ਼ਖ਼ਮਾਂ ਨੂੰ ਢੱਕਣ ਬਣ ਚਾਦਰ ਧੀਆਂ  
ਜ਼ਿੰਦਗੀ ਲਾਉਂਦਿਆਂ ਪਰਿਵਾਰ ਦੇ ਲੇਖੇ  
ਦੂਜਾ ਘਰ ਸਹੁਰਾ ਪਹਿਲਾਂ ਪੇਕੇ  
ਇਨ੍ਹਾਂ ਦੀ ਕੁੱਖ ਚੋਂ ਸੂਰਮੇ ਜੰਮਦੇ  
ਜਮਾਉਣ ਵਾਲਾ ਕੋਈ ਜਮਾ ਕੇ ਵੇਖੇ  
ਇਹ ਫ਼ਰਜ਼ਾਂ ਵਾਲੀ ਡੋਰ ਜਿਹੀਆਂ ਨੇ  
ਜਾਂ ਰਾਣੀ ਜਿੰਦ ਕੌਰ ਜਿਹੀਆਂ ਨੇ  
ਲੱਖਾਂ ਦੀ ਇੱਜ਼ਤ ਅੱਖਾਂ ਵਿੱਚ ਰੱਖੀ  
ਤੇ ਸ਼ਰਮਾ ਅਰਬ ਕਰੋੜ ਜਿਹੀਆਂ ਨੇ  
 
ਲੇਖਕ   - ਮਨਦੀਪ ਖਾਨਪੁਰੀ  

Have something to say? Post your comment