Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

ਕਾਵਿ ਰੇਖਾ ਚਿੱਤਰ- ਮਨਦੀਪ ਸਿੰਘ ਸਿੱਧੂ

October 03, 2021 09:35 PM

 

ਪਟਿਆਲੇ ਦਾ,ਰਹਿਣ ਵਾਲਾ,
ਹਰ ਮਹੀਨੇ.. .ਮੁੰਬਈ ਜਾਏ।
‌‌‌ ਦੇਖਣ ਨੂੰ,ਲੱਗੇ ਫ਼ਿਲਾਸਫਰ,
ਜ਼ੁਲਫਾਂ,ਕੰਨਾਂ ਉੱਤੇ ਲਮਕਾਏ।
ਜਿੱਦੇਂ ਦਾ ਹੁਣ, ਬਣਿਆ ਐਕਟਰ ,
ਦੁਨੀਆਂ ਨੂੰ,ਹੀਰੋ ਹੀ ਲੱਗੀ ਜਾਏ।
ਪਹਿਲੀ, 'ਪੰਜਾਬੀ ਫ਼ਿਲਮ' ਦੀ ਖੋਜ,
ਮਨਦੀਪ ਸਿੰਘ ਸਿੱਧੂ ਹੀ ਕਰ ਪਾਏ।
ਏਸੇ ਲਈ ਹੈ ਮਨਦੀਪ ਸਿੱਧੂ ਅੱਜ,
ਫ਼ਿਲਮੀ ਹਿਸਟੋਰੀਅਨ ਅਖਵਾਏ ।
ਪੱਤਰਕਾਰ,ਲੇਖਕ ਆਲੋਚਕ,ਬਣਿਆ
ਕਾਲਮ ਨਵੀਸ,ਅਤੇ ਹਿਸਟੋਰੀਅਨ ਤੋਂ,
ਅੱਜ,ਮਨਦੀਪ ਸਿੱਧੂ ਹੀਰੋ ਬਣਕੇ ਆਏ।
ਇੰਡਸਟਰੀ ਸਾਰੀ ਨੂੰ, ਜਾਣਦਾ ,
ਸਭ ਦੀਆਂ ਪਰਤਾਂ, ਖੋਲ੍ਹ ਪਾਏ ।
ਕੋਈ,ਦਾਈ ਤੋਂ ਪੇਟ ਛੁਪਾਏ ਕਿਵੇਂ,
ਇਸ ਨੇ,ਦਾਈ ਵਾਲੇ, ਗੁਣ ਪਾਏ।
ਟੋਪੀ ਲੈਕੇ,ਜਦੋਂ ਹੈ ਖਿਚਾਉਂਦਾ 'ਫ਼ੋਟੋ,
'ਮੰਗਤ' ਕਹੇ,ਨਜ਼ਰ ਨਾ ਲੱਗ ਜਾਏ।
ਐਨਕਾਂ ਲਾਕੇ,ਲੱਗੇ 'ਰਾਜੇਸ਼ ਖੰਨਾ,
ਗਲ ਚ ਪਾਇਆ ਮਫ਼ਲਰ ਇਹਦਾ,
ਦੇਵ ਆਨੰਦ ਦਾ ਹੈ ' ਭੁਲੇਖਾ ਪਾਏ।
'ਮਿਹਰ ਮਿੱਤਲ','ਵਿਜੇ ਟੰਡਨ' ਦੀ
ਲਿੱਖੀ,ਇਹਨੇ ਕਮਾਲ ਹਿਸਟਰੀ,
ਰਿਸ਼ਤੇਦਾਰਾਂ ਨੂੰ ਬਹੁਤ ਹੀ ਭਾਏ।
ਸੁਭਾਅ ਦਾ ਹੈ, ਐਡਾ ਚੰਗਾ,
fb ਤੇ ਹੀ,ਮਿੱਤਰ ਬਣ ਜਾਏ।
ਫੋਨ ਤੇ ਜਦੋਂ ਵੀ, ਗੱਲ ਹੈ ਕਰਦਾ,
ਅੱਗਲੇ ਦੇ,ਢਿੱਡ ਵਿੱਚ ਬੜ੍ਹ ਜਾਏ।
ਦੇਖਣ ਨੂੁੰ ਲੱਗੇ, ਸਿੱਧਾ ਸਾਦਾ,
ਫਿਰ ਵੀ,HERO ਬਣ ਜਾਏ।
' ਪਹਿਲੀ ਪੰਜਾਬੀ ਫ਼ਿਲਮ ' ਦੀ
ਖੋਜ ਕਰਕੇ,ਲਿੱਖੀ ਕਿਤਾਬ ਦਾ,
ਵਿਸ਼ੇਸ਼ 'ਸਨਮਾਨ'ਉਹਦਾ ਪਾਏ।
ਪੰਜਾਬੀ 'ਫ਼ਿਲਮ ਐਕਟਰਾਂ' ਦਾ
ਇਤਿਹਾਸਕਾਰ ਵੀ , ਅੱਜਕੱਲ੍ਹ ,
ਮਨਦੀਪ ਸਿੱਧੂ,ਜਾਣਿਆਂ ਜਾਏ।
ਇਸ ' ਪੰਜਾਬੀ ਫ਼ਿਲਮ ' ਦੀ,
ਲਹੌਰ 'ਜਾਕੇ,ਖੋਜ ਕਰ ਪਾਏ।
ਓਥੋਂ ਆਕੇ, ਹੈ, ਲਿੱਖੀ ਕਿਤਾਬ,
ਨਾਮ... 'ਪੰਜਾਬੀ ਸਿਨੇਮਾ ਦਾ
ਸੁਚਿੱਤਰ ਇਤਿਹਾਸ' ਦੇ ਪਾਏ।
ਮਨਦੀਪ ਸਿੱਧੂ, ਨੇ ਦੱਸਿਆ
ਆਪਣੀ ਇਸ ਕਿਤਾਬ ਵਿੱਚ,
ਖੋਜ ਬਾਅਦ,ਪਹਿਲੀ ਫ਼ਿਲਮ
'ਇਸ਼ਕ- ਏ- ਪੰਜਾਬ' ਉਰਫ਼
'ਮਿਰਜ਼ਾ-ਸਾਹਿਬਾਂ'ਕੱਢ ਪਾਏ।
'ਨਿਰੰਜਨ ਟਾਕੀਜ਼'ਲਾਹੌਰ ਵਿੱਚ,
29ਮਾਰਚ1935 ਨੂੰ,ਲੱਗ ਜਾਏ
ਭਾਈ ਦੇਸਾ ਤੇ ਖੁਰਸ਼ੀਦ ਬਾਨੋ,
ਫਿਲਮ ਵਿੱਚ ਹੀਰੋ-ਹੀਰੋਇਨ
ਦਾ ਹੈ , ਵਧੀਆ ਰੋਲ ਨਿਭਾਏ।
ਨਾਰਥ ਜ਼ੋਨ ਫ਼ਿਲਮ ਐਂਡ ਟੀਵੀ
ਆਰਟਿਸਟਸ ਐਸੋਸੀਏਸ਼ਨ ਹੁਣ
29 ਮਾਰਚ ਨੂੰ ਪੰਜਾਬੀ ਸਿਨੇਮਾ
ਦਿਵਸ ਅੱਜ ਹਰ ਸਾਲ ਹੈ ਮਨਾਏ।
ਦੁਨੀਆਂ ਦਾ ਲਿੱਖਦਾ ਇਤਿਹਾਸ,
ਰਮੇਸ਼,ਆਪਣਾ ਕਿਵੇਂ ਲਿੱਖ ਪਾਏ?

 

ਕਾਵਿ ਰੇਖਾ ਚਿੱਤਰ- ਮਨਦੀਪ ਸਿੰਘ ਸਿੱਧੂ
ਲੇਖਕ: ਰਮੇਸ਼ ਗਰਗ ਐਮ ਐਮ, ਬਠਿੰਡਾ

Have something to say? Post your comment