Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਗੀਤ--- ਵਿਕਣੇ ਨਹੀਂ ਮਖੌਟੇ

October 01, 2021 11:23 PM
ਗੀਤ--- ਵਿਕਣੇ ਨਹੀਂ ਮਖੌਟੇ
 
ਤੇਰੇ ਵਿਕਣੇ ਨਹੀਂ ਮਖੌਟੇ, ਚੋਣ 'ਚ ਮੁੱਦਿਆ ਉਪਰ ਆ
ਗੱਪ ਡਰਾਮੇ ਸੌਹਾਂ  ਵਾਅਦੇ, ਤੱਕੜੀ ਝਾੜੂ ਪੰਜੇ ਲੈ ਜਾਹ
ਤੇਰੇ ਵਿਕਣੇ ਨਹੀਂ ਮਖੌਟੇ ---- ------ ----------
 
ਵੰਡ ਨਸ਼ੇ ਨਾ ਘਰ ਘਰ ਦਾਰੂ, ਬੰਦ ਕਰਾਂਗੇ ਧੰਦੇ
ਰਿਸ਼ਤੇ ਨਾਤੇ ਸਾਕ ਸਬੰਧੀ, ਘਰ ਦੇ ਨੇਤਾ  ਅੰਧੇ
ਨਾ ਢਿੱਡ ਭਰਨ ਤਕਰੀਰਾਂ , ਸਾਨੂੰ ਦਿੰਦੇ ਹੱਡ ਕਮਾ
ਤੇਰੇ ਵਿਕਣੇ ਨਹੀਂ ਮਖੌਟੇ--- ---------------
 
ਬੇ-ਰੁਜ਼ਗਾਰੀ ਦੇ ਪਿੱਟ ਸਿਆਪੇ, ਦੇਖ ਧਰਨੇ ਚੌਂਕ ਚੁਰਾਹੇ
ਕਿਉਂ ਨਾ ਦਿਸੇ ਕਿਸਾਨੀ ਰੁਲ਼ਦੀ, ਕਰਜ਼ਿਆਂ ਟੰਗੇ ਫਾਹੇ 
ਨੇਤਾਗਿਰੀ ਦਾ ਧੰਦਾ ਗੰਦਾ, ਨਾ ਉਂਗਲ਼ਾ ਉਪਰ ਨਚਾ
ਤੇਰੇ ਵਿਕਣੇ ਨਹੀਂ ਮਖੌਟੇ------- ----------------
 
ਰਿਸਵਤ ਖੋਰੀ ਦੇ ਅੱਡੇ ਬਣਗੇ , ਦਫ਼ਤਰ ਸਭ ਸਰਕਾਰੀ
ਫਾਇਲ਼ਾਂ ਚੁੱਕ ਬੁਢੇਪੇ ਰੁਲ਼ਦੇ, ਪਰਜਾ ਫਿਰਦੀ ਮਾਰੀ ਮਾਰੀ
ਵੇਚ ਜ਼ਮੀਨਾਂ ਅੱਕੇ ਲੋਕੀਂ,  ਔਲਾਦ ਰਹੇ ਵਿਦੇਸ਼ ਭਜਾ
ਤੇਰੇ ਵਿਕਣੇ ਨਹੀਂ ਮਖੌਟੇ----'----------
 
ਬੰਦ ਸਕੂਲਾਂ ਅੰਦਰ ਵਿੱਦਿਆ,   ਖੋਲ ਕਾਲਜਾਂ ਲਾਏ ਜਿੰਦੇ
ਯੂਨੀਵਰਸਿਟੀ 'ਚ ਨੇਤਾ ਵੜਗੇ, ਲੈ ਕਿਉਂ ਫਾਸ਼ੀਬਾਦ ਏਜੰਡੇ
ਨਾ ਬੇ ਅਦਬੀ ਦੇ ਕਾਂਡ ਕਰਾ , ਇਹ ਨਾ ਚੱਲਣੇ  ਦਾਅ
ਤੇਰੇ ਵਿਕਣੇ ਨਹੀਂ ਮਖੌਟੇ------------------
 
ਚਿੱਟੇ ਰੋਲ਼ ਜਵਾਨੀ ਦਿੱਤੀ,  ਟੀਕਿਆਂ ਨੇ ਪੰਜਾਬ ਮੇਰਾ
ਰੇਤਗੜੵ ਦਾ ਬਾਲੀ ਬਣ ਤੂੰ,  ਫਿਰ ਖਿੜੇ ਗੁਲਾਬ ਮੇਰਾ
ਵੇਚ ਸ਼ਰਾਬਾਂ ਰਾਜ ਚਲਾਵੋਂ, ਕੁੱਟ ਖਲ਼ਕਤ ਰਹੇ ਡਰਾ
ਤੇਰੇ ਵਿਕਣੇ ਨਹੀਂ ਮਖੌਟੇ---'----------------
 
     ਬਲਜਿੰਦਰ ਸਿੰਘ "ਬਾਲੀ ਰੇਤਗੜੵ "

Have something to say? Post your comment